ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਗੁਰਮਤਿ ਵਿਰੋਧੀ ਲਿਖਾਰੀਆਂ ਨੇ ਕਰਤਾਰ ਪੁਰ ਵਾਲੀ ਬੀੜ ਅਸਲੀ ਨਹੀਂ ਰਹਿਣ ਦਿੱਤੀ ???
ਗੁਰਮਤਿ ਵਿਰੋਧੀ ਲਿਖਾਰੀਆਂ ਨੇ ਕਰਤਾਰ ਪੁਰ ਵਾਲੀ ਬੀੜ ਅਸਲੀ ਨਹੀਂ ਰਹਿਣ ਦਿੱਤੀ ???
Page Visitors: 2672

ਗੁਰਮਤਿ ਵਿਰੋਧੀ ਲਿਖਾਰੀਆਂ ਨੇ ਕਰਤਾਰ ਪੁਰ ਵਾਲੀ ਬੀੜ ਅਸਲੀ ਨਹੀਂ ਰਹਿਣ ਦਿੱਤੀ ???

ਅਵਤਾਰ ਸਿੰਘ ਮਿਸ਼ਨਰੀ ਜੀਉ,
ਫ਼ਤਿਹ ਪਰਵਾਨ ਕਰਨੀ ਜੀ!
ਮਿਤੀ ੧੩.੦੫.੨੦੧੪ ਨੂੰ ਆਪ ਜੀ ਵਲੋਂ ਸਿੱਖ ਮਾਰਗ (Website) ਤੇ ਲਿਖੇ ਪੱਤਰ ਵਿਚ ਇਹ ਅੰਸ਼ ਪੜੇ ਹਨ:-
“...ਗੁਰਮਤਿ ਵਿਰੋਧੀ ਲਿਖਾਰੀਆਂ ਨੇ ਕਰਤਾਰ ਪੁਰ ਵਾਲੀ ਬੀੜ ਅਸਲੀ ਨਹੀਂ ਰਹਿਣ ਦਿੱਤੀ। ਉਤਾਰਾ(ਨਕਲ) ਤਾਂਹੀਂ ਹੁੰਦੀ ਜੇ ਕੁਝ ਮਿਲਾਵਟ ਕਰਨ ਤੋਂ ਬਿਨਾਂ “ਨਕਲ” ਜਾਂ “ਉਤਾਰਾ” ਕੀਤਾ ਜਾਂਦਾ। ਉਤਾਰਾ ਤਾਂ ਹੂਬਾਹੂ ਕਾਪੀ ਕੀਤੀ ਜਾਂਦੀ ਹੈ ਨਾਂਕਿ ਆਪਣੀ ਮਰਜੀ ਨਾਲ ਲੇਖਕ ਦੀ ਇਜਾਜਤ ਤੋਂ ਬਿਨਾਂ ਚੋਰੀ ਕੁਝ ਕੋਝੀਆਂ ਰਚਨਾਵਾਂ ਵਿੱਚ ਘਸੋੜ ਦਿੱਤੀਆਂ ਜਾਂਦੀਆਂ ਹਨ..”
ਉਪਰੋਕਤ ਸ਼ਬਦਾਂ ਰਾਹੀਂ ਆਪ ਜੀ ਨੇ ਕਿਸੇ ਬੀੜ ਦੇ ਜਾਲੀ ਹੋਂਣ ਦੀ ਥਿਯੂਰੀ ਬਾਰੇ ਆਪਣੀ ਹਾਮੀ ਭਰੀ ਹੈ।ਆਪ ਜੀ ਇਸ ਵਿਸ਼ੇ ਤੇ ਹਾਮੀ ਭਰ ਐਸੇ ਬੰਦੇ ਦੇ ਪਿੱਛਲੱਗੁ ਬਣੇ ਹੋ ਜੋ ਇੱਥੋਂ ਤਕ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਹਨ।
ਅਫ਼ਸੋਸ ਇਸ ਗਲ ਦਾ ਹੈ ਕਿ ਐਸਾ ਕਰਨ ਵੇਲੇ, ਆਪ ਜੀ ਨੇ ਇਤਨਾ ਵੀ ਨਹੀਂ ਵਿਚਾਰ ਕੀਤਾ, ਕਿ ਆਪ ਜੀ ਦੇ ਲਿਖੇ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ "ਜਾਲੀ"  ਸ਼੍ਰੇਣੀ ਵਿਚ ਪਾ ਰਹੇ ਹਨ, ਕਿਉਂਕਿ ਆਪ ਜੀ ਦੇ ਮੁਤਾਬਕ ਉਸ ਵਿਚ ਰਾਗਾਮਾਲਾ ਘੁਸੇੜ ਦਿੱਤੀ ਗਈ ਹੈ। ਹੁਣ ਤਾਂ ਆਪ ਜੀ ਇਹ ਵੀ ਕਹੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਅਸਲ ਉਤਾਰਾ ਨਹੀਂ ?
ਅਵਤਾਰ ਸਿੰਘ ਮਿਸ਼ਨਰੀ  ਜੀ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਅਤੇ ਗੁਰਤਾ ਪਦਵੀ ਵਿਰੁੱਧ ਬੁਣੇ ਜਾ ਰਹੇ ਜਾਲ ਵਿਚ ਫ਼ੱਸਦੇ ਜਾ ਰਹੇ ਹੋ। ਆਪ ਜੀ ਨੁੰ ਲਗਦਾ ਹੈ ਕਿ ਆਪ ਜੀ ਗੁਰਮਤਿ ਦੇ ਮਿਸ਼ਨਰੀ ਹੋ ਪਰ ਇਹ ਗਲ ਆਪ ਜੀ ਨੂੰ ਸਮਝ ਨਹੀਂ ਆ ਰਹੀ ਕਿ ਆਪ ਜੀ ਕਿਸ ਚਾਲ ਦੇ ਮਿਸ਼ਨਰੀ ਬਣਾਏ ਜਾ ਰਹੇ ਹੋ!
ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਅਤੇ ਪ੍ਰਮਾਣਿਕਤਾ ਵਿਰੁੱਧ ਚਲੀਆਂ ਜਾਰਹਿਆਂ ਚਾਲਾਂ ਵਿਚ ਸਹਿਯੋਗੀ ਨਾ ਬਣੋਂ !
ਹਰਦੇਵਸਿਘ, ਜੰਮੂ-੧੮.੦੫.੨੦੧੪

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.