ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਧਰਮ ਦੀ ਆਤਮਾ’
‘ਧਰਮ ਦੀ ਆਤਮਾ’
Page Visitors: 3105

ਧਰਮ ਦੀ ਆਤਮਾ
 ਧਰਮ ਸਬੰਧੀ ਮਨੁੱਖੀ ਮਤਿ ਦੇ ਆਰੰਭਕ ਵਿਕਾਸ ਕ੍ਰਮ ਵਿਚ ਦੁਸ਼ਣ, ਅਗਿਆਨਤਾ ਅਤੇ ਭਰਮ-ਵਹਿਮ ਦੀ ਬਹੁਤਾਤ ਸੀ ਐਸਾ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਮਨੁੱਖ ਦੇ ਆਪਣੇ ਪੁਰਵਜ ਸਨਇਹ ਉਹ ਅਵਸਥਾ ਸੀ ਜਿਸਦੇ ਚਲਦੇ, ਮਨੁੱਖੀ ਪ੍ਰਵ੍ਰਿਤੀ ਅਤੇ ਅੰਤਰਚੇਤਨਾ ਦੀ ਗਿਆਨਸੰਪਨਤਾ ਲਈ 'ਤਰਕ' ਦਾਖ਼ਲ ਹੋਇਆਇਸ ਪੱਖੋਂ ਵਿਕਸਤ ਮਤਿ ਅੱਜ ਉਸ ਦੁਸ਼ਣ, ਅਗਿਆਨਤਾ ਅਤੇ ਵਹਿਮ ਭਰਮ ਨੂੰ ਤ੍ਰਿਸਕਾਰ ਦੀ ਦ੍ਰਿਸ਼ਟੀ ਨਾਲ ਵੇਖਦੀ ਹੈ, ਪਰ ਇਸ ਤ੍ਰਿਸਕਾਰ ਨੇ ਕਈਂ ਥਾਂ ਘ੍ਰਿਣਾ ਦਾ ਰੂਪ ਵੀ ਲਿਆ ਹੈ
ਜੇ ਕਰ ਪਰਮੇਸ਼ਵਰ ਅਪਾਰ ਬੇਅੰਤ ਹੈ, ਤਾਂ ਲਾਜ਼ਮੀ ਤੌਰ ਤੇ ਉਸ ਨਾਲ ਸਬੰਧਤ 'ਪੈਗੰਬਰੀ ਅਨੁਭਵ' ਦੀ ਪਰਕਾਸ਼ਠਾ ਦੇ ਕਈਂ ਪੱਖ ਵੀ, ਮਨੁੱਖਾ ਚੇਤਨ ਦੀ ਤਰਕ ਸ਼ਕਤੀ ਤੋਂ ਪਰੇ ਹੋਂਣ ਗੇਮਨੁੱਖ ਦੀ ਇਹ ਅਸਮਰਥਾ, ਧਰਮ ਦੇ 'ਪਰਾ-ਤਰਕ' ਪੱਖ ਹਨਪਰਾ ਤਰਕ ਪੱਖ ਤੋਂ ਭਾਵ, ਉਹ ਪੱਖ, ਜਿਹੜੇ ਮਨੁੱਖੀ ਤਰਕ ਬੌਧ ਤੋਂ ਪਰੇ ਹਨ
ਇਹ ਸਹੀ ਹੈ ਕਿ ਅਗਿਆਨਤਾ ਅਤੇ ਭਰਮ-ਵਹਿਮ ਦੇ ਪ੍ਰਦੁਸ਼ਣ ਦਾ ਸ਼ੁਧੀਕਰਣ ਜ਼ਰੂਰੀ ਹੈ, ਪਰ ਕਈਂ ਵਾਰ ਇਹ ਜਤਨ, ਕੁੱਝ ਪੈਰੋਕਾਰਾਂ ਦੀ ਬੁੱਧੀ ਨੂੰ ਧਰਮ ਦੇ 'ਪਰਾ-ਤਰਕ' ਪੱਖਾਂ ਨੂੰ ਰੱਧ ਕਰਨ ਵੱਲ ਲੈ ਜਾਂਦੇ ਰਹੇ ਹਨ ਅਕਸਰ ਐਸੇ ਕਥਿਤ ਸੁਧਾਰਕ ਆਤਮਕ ਅਧਿਆਤਮ, ਪਿਆਰ ਦੇ ਮਨੋਭਵਾਂ ਦੀ ਭਰਪੂਰਤਾ ਤੋਂ ਹੀਨ, ਠੰਡੇ ਅਤੇ ਖਾਲੀ ਰੇਗਿਸਤਾਨ ਵਾਂਗ ਵਿਚਰਦੇ ਹਨ ਅਤੇ ਕਿਸੇ ਪੀ. ਐਚ. ਡੀ. ਨੂੰ ਤਾਂ ਆਪਣੀ ਡਿਗਰੀ ਦੇ ਡੱਬੇ ਵਿਚ ਸਾਰਾ ਸਮੰਦਰ ਦਿੱਸਦਾ ਹੈ
ਧਰਮ ਦੀ ਆਤਮਾ ਕੇਵਲ 'ਪਰਾ-ਤਰਕ' ਜਾਂ ਕੇਵਲ 'ਨਿਰਾ-ਤਰਕ' (ਕੇਵਲ ਤਰਕ) ਵਿਚ ਨਹੀਂ ਉਤਰ ਸਕਦੀ ਧਰਮ ਦੀ ਆਤਮਾ ਪਰਾ-ਤਰਕ ਅਤੇ ਨਿਰਾ-ਤਰਕ ਵਿਚਕਾਰਲੇ ਸੰਤੁਲਨ ਤੇ ਟਿੱਕਦੀ ਹੈਧਰਮ (ਮਨੁੱਖ ਦਾ ਪਰਮਾਤਮਾ ਨਾਲ ਸਬੰਧ) ਕੇਵਲ ਤਰਕ ਦੇ ਅਧਾਰ ਤੇ ਨਹੀਂ ਸਮਝਿਆ ਜਾ ਸਕਦਾ ਧਰਮ ਦੀ ਆਤਮਾ ਧਰਮ ਦਾ ਚੇਤਨ ਹੈ
ਇਕ ਸਮੂਹ ਵਿਚ, ਧਰਮ ਕੇਵਲ ਕਿਸੇ ਦਾ ਨਿਜੀ ਵਿਸ਼ਾ ਨਹੀਂ ਹੁੰਦਾ, ਬਲਕਿ ਇਹ ਸਮੂਹ ਨਾਲ ਸਬੰਧਤ ਹੁੰਦਾ ਹੈਇਸ ਲਈ ਇਸ ਦੇ ਪ੍ਰਤੀ  ਆਕਰਸ਼ਣ ਲਈ ਇਸ ਦੀ ਵਿਚਾਰ ਵਿਚ ਕੇਵਲ  'ਨਿਰਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.