ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਚਤੁਰਾਈ’
‘ਚਤੁਰਾਈ’
Page Visitors: 2718

‘ਚਤੁਰਾਈ’
ਚਤੁਰ ਸ਼ਬਦ ਦੇ ਕਈਂ ਅਰਥ ਬਣਦੇ ਹਨ ਜਿਵੇਂ ਕਿ ਚਾਰ;
"ਚਤੁਰ ਦਿਸਾ ਕੀਨੋ ਬਲੁ ਅਪਨਾ",
ਚਲਾਕ, ਸਿਆਣਾ, ਨਿਪੁਣ ਆਦਿ ਕੋਈ ਵਿਦਵਾਨ ਹਉਮੈ ਦੇ ਪ੍ਰਭਾਵ ਹੇਠ ਖ਼ੁਦ ਨੂੰ ਨਿਪੁਣ ਸਮਝ ਲਵੇ, ਤਾਂ ਉਸ ਨੂੰ ਗੁਰੂ ਸਾਹਿਬ ਜੀ ਦੇ ਇਸ ਫੁਰਮਾਣ ਤੋਂ ਸਿੱਖਿਆ ਲੇਂਣੀ ਚਾਹੀਦੀ ਹੈ:-
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ(੬੧੩)
ਗਲ ਪ੍ਰਭੂ ਦੀ ਹੋਵੇ ਜਾਂ ਪ੍ਰਭੂ ਰੂਪ ਗੁਰੂ ਦੀ, ਸਿੱਖ ਵਿਚਾਰਕ ਨੂੰ ਦੋਹਾਂ ਸਨਮੁੱਖ ਆਪਣੀ ਮੂਰਖਤਾ ਦਾ ਅਹਿਸਾਸ ਹੁੰਦੇ ਰਹਿਣਾ ਚਾਹੀਦਾ ਹੈ ਜੇ ਕਰ ਅਸੀਂ ਚਤੁਰ, ਚਤੁਰਾਈ ਨਾਲ ਭਰੇ ਹੋਏ ਹਾਂ, ਤਾਂ ਸਮਝ ਲਈਏ ਕਿ ਚਤੁਰਾਈ ਨਾਲ ਵਿਚਾਰ ਖੇਤਰ ਵਿਚ ਕੁੱਝ ਰੋਬ-ਦਬਾਅ ਤਾਂ ਪ੍ਰਾਪਤ ਹੋ ਸਕਦਾ ਹੈ, ਪਰ ਪ੍ਰਭੂ ਨਾਲ ਪਿਆਰ ਦਾ ਅਨੁਭਵ ਨਹੀਂ
ਚਤੁਰਾਈ ਨਹ ਚੀਨਿਆ ਜਇ(੨੨੧)
 ਹਉਮੈ ਵਿਚ ਆਕੇ ਸਿਆਣਾ ਬੰਦਾ ਮੂਰਖ ਬਣ ਜਾਂਦਾ ਹੈਭਾਵ ਹਉਮੈ ਨਾਲ ਭਰਿਆ ਮੂਰਖ, ਅਤੇ ਹਉਮੈ ਨਾਲ ਭਰਿਆ ਸਿਆਣਾ ਬਰਾਬਰ ਹੁੰਦੇ ਹਨਯਾਨੀ ਕਿ ਦੋਵੇਂ ਮੂਰਖ, ਦੋਵੇਂ ਹਉਮੈ ਦੇ ਰੋਗੀ!
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ (੪੬੬)
ਕਈਂ ਵਾਰ ਹਉਮੈ ਨਾਲ ਭਰੇ ਚਤੁਰ ਸਿਆਣੇ, ਹਉਮੈ ਨਾਲ ਭਰੇ ਮੁਰਖਾਂ ਨੂੰ ਲੈਕਚਰ ਦਿੰਦੇ ਹਨ ਤਾਂ ਵਚਿੱਤਰ ਸਥਿਤੀ ਉੱਤਪੰਨ ਹੁੰਦੀ ਹੈ, ਕਿਉਂਕਿ ਜਿਸ ਨੂੰ ਆਪਣੇ ਰੋਗ ਦਾ ਇਲਮ ਨਹੀਂ ਉਹ ਦੂਜਿਆਂ ਦੇ ਰੋਗ ਪ੍ਰਤੀ ਚਿੰਤਾ ਜਾਹਰ ਕਰਦਾ ਹੈਪੁਰਾਣੇ 'ਭੋਲੇ' ਇਕ ਜੁਮਲਾ ਦੁਹਰਾਉਂਦੇ ਰਹਿੰਦੇ ਸੀ, 'ਗੁਰੂ ਕਿਆਂ ਗੁਰੂ ਜਾਣੈ'! ਇਸਦਾ ਭਾਵਅਰਥ ਬੜਾ ਡੁੰਗਾ ਸੀ ਇਸ ਤੋਂ ਭਾਵ ਇਹ ਨਹੀਂ ਸੀ ਕਿ ਗੁਰੂ ਦੇ ਕਹੇ ਤੇ ਵਿਚਾਰ ਨਹੀਂ ਸੀ ਕੀਤੀ ਜਾਂਦੀ, ਬਲਕਿ ਇਸ ਦਾ ਭਾਵ ਇਹ ਸੀ ਕਿ ਉਹ 'ਭੋਲੇ ਸਿਆਣੇ' ਗੁਰੂ ਦੀ ਗਹਿਰ ਗੰਭੀਰਤਾ ਸਨਮੁੱਖ ਆਪਣੀ ਸਿਆਣਪ ਦੀ ਹੱਦ ਨੂੰ ਜਾਣਦੇ ਸੀਇੱਥੋਂ ਤਕ ਕਿ ਉਸ ਸਮੇਂ ਦੇ ਕੁੱਝ ਵਾਕਿਆਨਵੀਸ (ਭੱਟ ਵਹਿਆਂ ਲਿਖਣ ਵਾਲੇ) ਗੁਰੂ ਸਾਹਿਬਾਨ ਨਾਲ ਜੁੜੇ ਕਿਸੇ ਵਾਕਿਆ ਨੂੰ ਦਰਜ ਕਰਦੇ  ਅੰਤ ਵਿਚ 'ਗੁਰੂ ਕਿਆਂ ਗੁਰੂ ਜਾਣੇ' ਲਿਖਦੇ ਸੀਇਹ ਭੋਲੇ ਸਿਆਣਿਆਂ ਅਤੇ ਚਤੁਰ ਸਿਆਣਿਆਂ ਵਿਚਲਾ ਫਰਕ ਸੀਅੱਜ ਦੇ ਕਈਂ ਚਤੁਰ ਸਿਆਣੇ ਤਾਂ ਹੁਜਤਿਬਾਜ਼ ਹੋ ਗਏ ਹਨਪਰੰਤੂ ਗੁਰੂ ਸਾਹਿਬ ਫੁਰਮਾਉਂਦੇ ਹਨ:-
ਗੁਰਮਤਿ ਸਾਚੀ ਹੁਜਤਿ ਦੂਰਿਬਹੁਤੁ ਸਿਆਣਪ ਲਾਗੈ ਧੁਰਿ(੩੫੨)
ਕੋਈ ਮਾੜੀ ਗਲ ਨਹੀਂ ਕਿ ਬੰਦਾ ਵਿਵੇਕਸ਼ੀਲਤਾ ਨਾਲ ਵਿਚਾਰ ਕਰੇ, ਪਰੰਤੂ ਗੁਰੂ ਦੇ ਕਹੇ ਅਤੇ ਕੀਤੇ ਬਾਰੇ ਤਰਕ ਦੀ ਵੀ ਕੋਈ ਹੱਦ ਤਾਂ ਹੈ ਹੀ,' ਨਹੀਂ ਤਾਂ ਗੁਰੂ ਅਤੇ ਚੇਲੇ ਦਾ ਕੀ ਫਰਕ? ਸਿਆਣੇ ਦੀ ਸਿਆਣਪ ਗੁਰੂ ਦੇ ਕਹੇ ਅਤੇ ਕੀਤੇ ਦੀ ਵਿਚਾਰ ਵੇਲੇ 'ਹੁਜਤਿ' ਤੋਂ ਬੱਚਣ ਵਿਚ ਹੈ, ਨਹੀਂ ਤਾਂ ਉਸਦਾ ਮੁੱਖ (ਮਨ) ਧੂੜ (ਮੈਲ) ਨਾਲ ਭਰੀਆ ਰਹੇਗਾ
ਗੁਰੂ ਸਾਹਿਬ ਜੀ ਨੇ ਐਸੇ ਚਤੁਰ ਸਿਆਣਿਆਂ ਲਈ ਵੀ ਬਹੁਤ ਕੁੱਝ ਉੱਚਾਰਿਆ ਹੈ, ਕਿਉਂਕਿ ਉਹ ਵੀ ਹਉਮੈ ਦੇ ਵੱਡੇ ਰੋਗੀ ਹੁੰਦੇ ਹਨਤ੍ਰਿਸ਼ਣਾ ਨਾਲ ਭਰੇ ਅਤ੍ਰਿਪਤ ਰੋਗੀ! ਗੁਰੂ ਸਾਹਿਬ ਇਕ ਵੱਡਮੁੱਲਾ ਪ੍ਰਸ਼ਨ ਉੱਚਾਰਦੇ ਹਨ:-
ਸੋ ਸੁਖੁ ਮੋ ਕਉ ਸੰਤ ਬਤਾਵਹੁਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ(੧੭੯)
ਦੂਜਿਆਂ ਨੂੰ ਸੁੱਖ ਪ੍ਰਾਪਤੀ ਦੇ ਲੈਕਚਰ ਦੇਂਣ ਵਾਲੇ ਚਤੁਰ ਸਿਆਣਿਆਂ ਨੇ ਇਹ ਪ੍ਰਸ਼ਨ ਕਦੇ ਆਪਣੇ ਆਪ ਤੇ ਢੁੱਕਾਇਆ ਹੈ?
ਬਹੁ ਰੰਗ ਮਾਇਆ ਬਹੁ ਬਿਧਿ ਪੇਖੀਕਲਮ ਕਾਗਦ ਸਿਆਣਪ ਲੇਖੀ (੧੭੯)
ਰਸਾਲਿਆਂ, ਅਖਬਾਰਾਂ, ਪੁਸਤਕਾਂ, ਨੈਟ ਆਦਿ ਪੁਰ ਚਲਦੀਆਂ ਚਤੁਰ ਸਿਆਣੀਆਂ ਕਲਮਾਂ ਨੇ, ਕਦੇ ਗੁਰੂ ਬਾਰੇ 'ਗੁਰੂ ਕਿਆਂ ਗੁਰੂ ਜਾਣੇ' ਦੇ ਭੋਲੇ ਭਾਵ ਦਾ ਅਹਿਸਾਸ ਕੀਤਾ ਹੈ? ਬਹੁਤ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.