ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
$ - ‘ਲਕੀਰਾਂ’
$ - ‘ਲਕੀਰਾਂ’
Page Visitors: 2699

$  - ‘ਲਕੀਰਾਂ’
ਲਕੀਰ! ਭਾਵ; ਰੇਖਾ ਜਿਸ ਨੂੰ ਅੰਗ੍ਰਜ਼ੀ ਭਾਸ਼ਾ ਵਿਚ ‘ਲਾਈਨ’ ਵੀ ਕਹਿਆ ਜਾਦਾ ਹੈ।ਲਕੀਰਾਂ ਦਾ ਮਨੁੱਖੀ ਸਭਿੱਯਤਵਾਂ ਨਾਲ ਗਹਿਰਾ ਸਬੰਧ ਹੈ।ਹਰ ਲਕੀਰ ਦੇ ਦੋ ਸਿਰੇ ਹੰਦੇ ਹਨ।ਆਰੰਭ ਅਤੇ ਅੰਤ ਦਾ ਸਿਰਾ।ਪ੍ਰਾਚੀਨ ਸਭਿੱਯਤਾਵਾਂ ਦੇ ਮਿਲਦੇ ਚਿੰਨ, ਲਕੀਰਾਂ ਦੇ ਮਹੱਤਵ ਨੂੰ ਦਰਸਾਉਂਦੇ ਹਨ।ਲਕੀਰਾਂ ਨੇ ਅੱਜ ਤਕ ਕਈਂ ਰੂਪ ਧਾਰਨ ਕੀਤੇ ਹਨ।ਗੁਰੂ ਨਾਨਕ ਦੇਵ ਜੀ ਨੇ ਵਹਿਮ ਰੂਪ ਲਕੀਰਾਂ ਨਾਲ ਅਸਹਿਮਤੀ ਜਤਾਈ ਹੈ। ਜਿਵੇਂ ਕਿ:-
ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ (472)
ਉਪਰੋਕਤ ਬਚਨ ਦੇ ਭਾਵ ਮੁਤਾਬਕ  ਐਸੀਆਂ ਵਹਿਮ ਰੂਪ ਲਕੀਰਾਂ ਵਿਚ ਦੋਸ਼ ਲਕੀਰ ਦਾ ਨਹੀਂ, ਬਲਕਿ ਬੰਦੇ ਦੀ ਸੋਚ ਦਾ ਹੈ।
ਹਾਲਾਂਕਿ ਮਨੁੱਖੀ ਚੇਤਨ ਦੀ ਆਪਣੀ ਕੋਈ ਰੇਖਾਂਕ੍ਰਿਤੀ ਨਹੀਂ, ਪਰ ਲਕੀਰਾਂ ਨੇ ਮਨੁੱਖਾਂ ਦੇ ਜੀਵਨ ਨੂੰ ਕਈਂ ਢੰਗਾਂ ਨਾਲ ਪ੍ਰਭਾਵਤ ਕੀਤਾ ਹੈ। ਹੱਥ ਦੀਆਂ ਲਕੀਰਾਂ ਪ੍ਰਤੀ ਲੋਕ ਉੱਤਸੁਕਤਾ ਅਤੇ ਵਹਿਮ ਨੇ ਜਿਯੋਤਸ਼ਿਆਂ ਦੀ ਜਮਾਤ ਖੜੀ ਕੀਤੀ।ਚਿਹਰੇ ਤੇ ਉਭਰਣ ਵਾਲਿਆਂ ਲਕੀਰਾਂ ਹਾਵ-ਭਾਵ ਅਤੇ ਉਮਰ ਨੂੰ ਪ੍ਰਗਟਉਂਦੀਆਂ ਹਨ।ਉਂਗਲਿਆਂ ਦੀਆਂ ਲਕੀਰਾਂ ਬੰਦੇ ਦੀ ਸ਼ਿਨਾਖਤ ਹਨ।
ਲਕੀਰਾਂ ਦੇਸ਼ਾਂ ਦੀ  ਹੱਦ-ਹੋਂਦ ਤੈਅ ਕਰਦੀਆਂ ਹਨ, ਜਿਨ੍ਹਾਂ ਨੂੰ ਬਿਨ੍ਹਾਂ ਆਗਿਆ ਟੱਪਣ ਨਹੀਂ ਦਿੱਤਾ ਜਾਂਦਾ।ਕਥਾਨਕ ਮੁਤਾਬਕ ਇਕ ਲਕੀਰ ਰਾਮਚੰਦਰ ਜੀ ਦੇ ਭਾਈ ਲੱਛਮਣ ਨੇ ਵੀ ਖਿੱਚੀ ਸੀ, ਜੋ ਅੱਜ ਇਕ ਮੁਹਾਵਰੇ ਵੱਜੋਂ ‘ਲੱਛਮਣ ਰੇਖਾ’ ਕਰਕੇ ਪ੍ਰਚਲਤ ਹੈ।ਇਤਹਾਸ ਵਿਚ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਵਲੋਂ ਖੰਡੇ ਨਾਲ ਜ਼ਮੀਨ ਤੇ ਖਿੱਚੀ ਲਕੀਰ ਨੂੰ ਪਾਰ ਕਰਕੇ ਮਰਜੀਵੜੇਆਂ ਨੇ, ਦਰਬਾਰ ਸਾਹਿਬ ਦੀ ਰਾਖੀ ਦੇ ਅਹਿਦ ਰਾਹੀਂ, ਸਿੱਖੀ ਸਿੱਦਕ ਨਿਭਾਇਆ ਸੀ।
ਖ਼ੈਰ, ਮਿਸਰ ਦੇ ਪਿਰਾਮਿਡਾਂ, ਤਾਜਮਹਲ ਆਦਿ ਤੋਂ ਵਰਤਮਾਨ ਨਵੀਨ ਬੁਲੰਦ ਇਮਾਰਤਾਂ ਨੇ, ਲਕੀਰਾਂ ਤੋਂ ਹੀ ਭੱਵਯ, ਵਿਸ਼ਾਲ ਅਤੇ ਆਕਰਸ਼ਤ ਰੂਪ ਧਾਰਨ ਕੀਤੇ ਹਨ।ਲਕੀਰਾਂ ਸੇਧ ਦਿੰਦੀਆਂ ਹਨ ਤਾਂ ਅਕਾਰ ਬਣਦੇ ਹਨ।ਅੱਜ ਵਿਗਿਆਨੀ ਇਕ ਖ਼ਿਆਲੀ ਲਕੀਰ ਤੋਂ ਕਈਂ ਪ੍ਰਕਾਰ ਦੀ ਸੇਧ ਲੇਂਦੇ ਹਨ।ਇਹ ਲਕੀਰ ਹੈ ਭੂ ਮੱਧ ਰੇਖਾ ਯਾਨੀ ਕਿ ਓਤੁੳਟੋਰ ! ਇੰਝ ਹੀ ਕੱਕਰ, ਮੱਕਰ ਅਤੇ ਸਮੇਂ ਰੇਖਾਵਾਂ ਹਨ।ਐਸੀਆਂ ਖ਼ਿਆਲੀ ਲਕੀਰਾਂ ਸਾਨੂੰ ਸਥਿਤੀ ਅਤੇ ਸਮੇਂ ਨਿਰਧਾਰਣ ਕਰਨ ਦੀਆਂ ਲਾਹੇਵੰਧ ਸੇਧਾਂ ਦਿੰਦੀਆਂ ਹਨ।
ਲਕੀਰਾਂ ਭਾਵਨਾ ਵਹੀਨ ਨਹੀਂ ਹੁੰਦੀਆਂ।ਉਨ੍ਹਾਂ ਵਿਚ ਭਾਵਨਾ ਨੂੰ ਸਮੇਟਣ ਦਾ ਭਾਰੀ ਸਾਮਰਥ ਹੁੰਦਾ ਹੈ।ਇਹ ਕਮਾਲ ਹੈ ਕਿ ਲਕੀਰਾਂ ਮਨੁੱਖੀ ਗਿਆਨ ਬੋਧ ਦਾ ਪ੍ਰਤਿਬਿੰਬ ਬਣਦੀਆਂ ਹਨ।ਧਿਆਨ ਨਾਲ ਵਿਚਾਰ ਕਰੀਏ ਤਾਂ ਪਤਾ ਚਲਦਾ ਹੈ ਕਿ ਲਕੀਰਾਂ ਨੇ ਜਿਸ ਵੇਲੇ ਆਕ੍ਰਿਤੀ ਦਾ ਰੂਪ ਲਿਆ ਤਾਂ ਚਿਤ੍ਰ ਅਤੇ ਸ਼ਬਦ ਬਣ ਕੇ ਵੀ ਸ੍ਹਾਮਣੇ ਆਈਆਂ।ਲਕੀਰਾਂ ਵੱਖਰੀ-ਵੱਖਰੀ ਦਿਸ਼ਾ ਵਿਚ ਘੁੰਮਦੇ ਅਤੇ ਚਲਦੇ-ਰੁੱਕਦੇ ਹੋਏ, ਅੱਖਰ ਤੋਂ ਸ਼ਬਦ ਦਾ ਰੂਪ ਧਾਰਨ ਕਰਦੀਆਂ ਰਹੀਆਂ।ਛਾਪੇ ਤਾਂ ਬਾਦ ਵਿਚ ਆਏ ਜਿਨ੍ਹਾਂ ਦਾ ਕੰਮ ਅਸਾਨੀ ਉੱਤਪੰਨ ਕਰਨਾ ਸੀ।
ਵਿਗਿਆਨਕ ਤਰੱਕੀ ਨਾਲ ਹੁਣ ਇਲੈਕਟ੍ਰਾਨਿਕ ਸੰਕੇਤ ਮੋਬਾਇਲ, ਕੰਪਯੂਟਰ ਆਦਿ ਤੇ ਨਿਸ਼ਚਤ ਸ਼ਬਦਾਂ ਦਾ ਰੂਪ ਧਾਰਨ ਕਰਦੇ ਹਨ।ਉਹ ਰੂਪ, ਜਿਨ੍ਹਾਂ ਦੇ ਮੂਲ ਦੀ ਪਛਾਂਣ, ਸ਼ਬਦਾਂ ਪ੍ਰਤੀ, ਮਨੁੱਖ ਦੇ ਆਪਣੇ ਗਿਆਨ ਬੋਧ ਅਤੇ ਸਵਕ੍ਰਿਤੀ ਵਿਚ ਹੈ।
ਹਰਦੇਵ ਸਿੰਘ, ਜੰਮੂ-13.01.2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.