ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਪੂਰਾਣੀ ਅਤੇ ਨਵੀਂ ਮਿਸ਼ਨਰੀ ਸੋਚ ਦਾ ਵਾਰਤਾਲਾਪ ?
ਪੂਰਾਣੀ ਅਤੇ ਨਵੀਂ ਮਿਸ਼ਨਰੀ ਸੋਚ ਦਾ ਵਾਰਤਾਲਾਪ ?
Page Visitors: 2915

ਪੂਰਾਣੀ ਅਤੇ ਨਵੀਂ ਮਿਸ਼ਨਰੀ ਸੋਚ ਦਾ ਵਾਰਤਾਲਾਪ ?
ਪਿੱਛਲੇ ਦਿਨ੍ਹਾਂ 'ਦਾ ਖ਼ਾਲਸਾ' ਵੈਬਸਾਈਟ ਤੇ ਇਕ ਵਾਰਤਾਲਾਪ ਛੱਪਿਆ ਸੀ। "ਪੁਰਾਣੀ ਤੇ ਨਵੀਂ ਮਿਸ਼ਨਰੀ ਸੋਚ ਦੀ ਪੰਥਕ ਮਸਲਿਆਂ ਬਾਰੇ ਵਾਰਤਾਲਾਪ" ਲੇਖ ਨੂੰ ਬਹੁਤ ਵਧਾਈ ! ਇਹ ਵਾਰਤਾਲਾਪ ਮਿਸ਼ਨਰੀ ਧਿਰਾਂ  ਦੇ ਆਪਣੇ 'ਪ੍ਰਚਾਰਕ ਵਿਵਹਾਰ' ਬਾਰੇ ਆਤਮਚਿੰਤਨ ਦੇ ਆਰੰਭ ਦੇ ਰੂਪ ਦੇਖਿਆ ਜਾ ਸਕਦਾ ਹੈ।ਸਾਲਾਂ ਦਰ ਸਾਲ ਪ੍ਰਚਾਰ ਵਿਚ ਜੁੱਟੇ ਹੋਏ ਮਿਸ਼ਨਰੀ ਧਿਰਾਂ ਨੂੰ ਆਤਮਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਦੋ ਨੁਕਤੇ ਵਿਚਾਰੇ ਜਾ ਸਕਣ:-
(੧) ਸਾਲਾਂ ਦਰ ਸਾਲ ਮਿਸ਼ਨਰੀ ਪ੍ਰਚਾਰ ਨੇ ਕੋਮ ਨੂੰ ਕਿਨ੍ਹਾਂ ਕੁ ਲਾਭ ਦਿੱਤਾ ਅਤੇ ਕਿਨ੍ਹਾਂ ਕੁ ਨੁਕਸਾਨ ਕੀਤਾ ?
(੨) ਪ੍ਰਚਾਰ ਪੱਧਤੀ ਨੂੰ ਕਿਵੇਂ ਤੋਰਿਆ ਜਾਏ ਜਿਸ ਨਾਲ ਲੋੜੀਂਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ ?
ਪਹਿਲੇ ਨੁਕਤੇ ਦੀ ਵਿਚਾਰ ਲਈ ਮਿਸ਼ਨਰੀ ਧਿਰਾਂ ਨੂੰ ਇਕ ਪ੍ਰਕਾਰ ਦਾ 'ਤੁਲਨਾਤਮਕ ਚਿੱਠਾ' (Ballance Sheet) ਤਿਆਰ ਕਰਨ ਦੀ ਲੋੜ ਹੈ ਤਾਂ ਕਿ ਆਤਮਚਿੰਤਨ ਵਿਚ ਮਦਦ ਮਿਲ ਸਕੇ।
ਮੇਰੇ ਵਿਚਾਰ ਅਨੁਸਾਰ ਸੇਂਕੜੇ ਪ੍ਰਚਾਰ ਸਰਕਲ, ਲਾਹੇਵੰਧ ਸਾਹਿਤ, ਸਿੱਖ ਰਹਿਤ ਮਰਿਆਦਾ ਤੇ ਜੋਰ, ਪੰਜਾਬੀ ਕਲਾਸਾਂ ਅਤੇ ਗੁਰਮਤਿ ਸਮਾਗਮਾਂ ਰਾਹੀਂ ਮਿਸ਼ਨਰੀ ਧਿਰਾਂ ਨੇ ਕੋਮ ਨੂੰ ਲਾਭ ਦਿੱਤਾ ਹੈ।ਇਸਦੇ ਨਾਲ ਹੀ ਭੋਲੇ ਭਾਵ, ਕੁੱਝ ਐਸੇ ਸੱਜਣਾਂ ਦੀ ਸੋਚ ਦਾ ਪੋਸ਼ਣ ਵੀ ਕੀਤਾ ਹੈ ਜਿਸ ਨੇ ਕੋਮੀ ਚਿੰਤਨ ਦਾ ਭਾਰੀ ਨੁਕਸਾਨ ਕੀਤਾ।ਇਨ੍ਹਾਂ ਸੱਜਣਾਂ ਨੇ ਆਪਣੀ ਚੜਤ ਲਈ ਮਿਸ਼ਨਰੀ ਧਿਰਾਂ ਦਾ ਇਸਤੇਮਾਲ ਕੀਤਾ ਫਿਰ ਚੜਤ ਪ੍ਰਾਪਤ ਕਰ ਮਿਸ਼ਨਰੀ ਧਿਰਾਂ ਤੋਂ ਨਾ ਸਿਰਫ ਦੂਰੀ ਬਣਾ ਲਈ, ਬਲਕਿ ਉਨ੍ਹਾਂ ਨੂੰ ਪੁਰਾਣੀ ਸੋਚ ਵਾਲੇ ਪਿੱਛੜੇ ਹੋਏ ਵੀ ਕਰਾਰ ਦਿੱਤਾ।ਉਨ੍ਹਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਵਰਗੇ ਸਿੱਖੀ ਦੇ ਮੁੱਡਲੇ ਅਸੂਲਾਂ ਤੇ ਜੋਰਦਾਰ ਹਮਲੇ ਕੀਤੇ ਪਰ ਠੋਸ ਸੰਸਥਾਗਤ ਮਿਸ਼ਨਰੀ ਧਿਰ ਵੀ ਅੰਦਰਖਾਤੇ ਉਨ੍ਹਾਂ ਅੱਗੇ ਨਤਮਸਤਕ ਹੋ ਗਏ।
ਇੱਥੇ ਮੈਂ ਪੁਰਾਣੀ ਅਤੇ ਨਵੀਂ ਸੋਚ ਬਾਰੇ ਇਕ ਗਲ ਸਪਸ਼ਟ ਕਰਨਾ ਚਾਹੁੰਦਾ ਹਾਂ।ਜੇ ਕਰ 'ਪੁਰਾਣੀ ਸੋਚ' ਅਤੇ 'ਨਵੀਂ ਸੋਚ' ਪ੍ਰਚਾਰ ਦੇ ਢੰਗਾਂ ਨੂੰ ਲੇਕੇ ਵਿਚਾਰੀ ਜਾਏ ਤਾਂ ਇਹ ਲਾਹੇਵੰਧ ਹੈ।ਪਰ ਜੇ ਕਰ ਦੋਹਾਂ ਸੋਚਾਂ ਦਾ ਸਬੰਧ ਸਿੱਖ ਸਿਧਾਂਤਾਂ ਨੂੰ ਬਦਲਣ ਨਾਲ ਸਬੰਧਤ ਹੈ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਪ੍ਰਚਾਰਕ ਦਾ ਕੰਮ ਗੁਰੂ ਵਲੋਂ ਸਥਾਪਤ ਧਰਮ ਦਾ ਪ੍ਰਚਾਰ ਕਰਨਾ ਹੈ ਜਿਸ ਲਈ ਉਹ ਨਵੇਂ ਵਸੀਲੇ/ਢੰਗ ਇਸਤੇਮਾਲ ਤਾਂ ਕਰ ਸਕਦਾ ਹੈ, ਪਰ ਉਹ ਨਵੇਂ ਅਤੇ ਭੁਲੇਖਾਂ ਪਾਉ ਸਿਧਾਂਤ ਨਹੀਂ ਘੜ ਸਕਦਾਨਵੀਂ ਸੋਚ ਦਾ ਭਾਵ ਅਸਲ (ਪੁਰਾਣੇ) ਨੂੰ ਦ੍ਰਿੜ ਕਰਵਾਉਂਣਾ ਹੋਂਣਾ ਚਾਹੀਦਾ ਹੈ ਨਾ ਕਿ ਨਵੇਂ (ਆਪਹਦੂਰੇ ਘੜੇ ਗਏ) ਨੂੰ ਦ੍ਰਿੜ ਕਰਵਾਉਂਣਾ।
ਜੇ ਕਰ ਨਵੀਂ ਜਾਂ ਪੁਰਾਣੀ ਸੋਚ ਆਪ ਹੀ ਦੋ ਪ੍ਰਕਾਰ ਦੇ ਸਿਧਾਂਤ (ਅੰਦਰ ਹੋਰ ਤੇ ਬਾਹਰ ਹੋਰ) ਲੇ ਕੇ ਵਿਚਰੇਗੀ ਤਾਂ ਨੁਕਸਾਨ ਜ਼ਿਆਦਾ ਕਰੇਗੀ। ਜਿੱਥੋਂ ਤਕ ਅਸਲੇ ਨੂੰ ਲੈਕੇ ਨਵੇਂ ਢੰਗ ਵਰਤਨ ਦਾ ਹੈ, ਤਾਂ ਵਾਰਤਾਲਾਪ ਵਿਚਲੇ ਦੇ ਸੁਝਾਅ ਮਹੱਤਵਪੁਰਣ ਹੋਂਣ ਕਾਰਣ ਵਿਚਾਰਨ ਯੋਗ ਹਨ ਜਿਨ੍ਹਾਂ  ਬਾਰੇ ਮਿਸ਼ਨਰੀ ਧਿਰਾਂ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਡੇਰੇਦਾਰਾਂ ਅਤੇ ਕੇਂਦਰੀ ਵਿਵਸਥਾ ਵਿਚ ਸੰਵਾਦ ਦੀ ਘਾਟ ਹੈ ਅਤੇ ਜਿਨ੍ਹਾਂ (ਮਿਸ਼ਨਰੀ ਧਿਰ) ਅੰਦਰ ਸੰਵਾਦ ਦੀ ਸ਼ਕਤੀ ਹੈ, ਉਨ੍ਹਾਂ ਨੂੰ ਗੋਡੇ ਟੇਕਣ ਦੇ ਬਜਾਏ ਆਪਣੇ ਬਿਖਰਦੇ ਜਾ ਰਹੇ ਅਧਾਰ ਨੂੰ ਇੱਕਤਰ ਕਰਨ ਲਈ, ਸਿੰਘ ਸਭਾ ਲਹਿਰ ਦੇ ਆਗੂਆਂ ਦੀ ਤਰਜ ਤੇ ਸਿੱਖ ਸਿਧਾਂਤਾਂ ਦੀ ਤਰਜਮਾਨੀ ਕਰਨੀ ਚਾਹੀਦੀ ਹੈਯਾਦ ਰਹੇ ਜਿਸ ਵੇਲੇ ਅਸੀਂ ਗੁਰੂ ਸਾਹਿਬਾਨ ਦੇ ਕੀਤੇਆਂ ਤੇ ਕਿੰਤੂ ਕਰਾਂਗੇ ਜਾਂ ਹੋਂਣ ਵਾਲੇ ਕਿੰਤੂਆਂ ਦਾ ਪੋਸ਼ਣ ਕਰਾਂਗੇ ਉਸ ਵੇਲੇ ਅਸੀਂ ਆਪਣੀ ਵਿਸ਼ਵਸਨੀਅਤਾ ਗੁਆ ਦਿਆਂਗੇ
ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਮਿਸ਼ਨਰੀ ਧਿਰਾਂ ਨੂੰ ਹਰ ਉਸ ਚਿੰਤਕ ਦੇ ਝੂਲੇ ਤੋਂ ਸਪਸ਼ਟ ਰੂਪ ਵਿਚ ਬਾਹਰ ਨਿਕਲਣ ਦੀ ਲੋੜ ਹੈ ਜੇ ਨਿਤਨੇਮ ਜਾਂ ਅੰਮ੍ਰਿਤ ਦੀ ਬਾਣੀਆਂ ਅਤੇ ਪੰਥਕ ਅਰਦਾਸ ਦੇ ਵਿਰੋਧ ਵਿਚ ਹੈ।ਇਸ ਨਾਲ ਮਿਸ਼ਨਰੀ ਧਿਰਾਂ ਪ੍ਰਤਿ ਗੁਆਚਦਾ ਜਾ ਰਿਹਾ ਆਕਰਸ਼ਣ ਬਹਾਲ ਹੋ ਸਕੇਗਾ ਅਤੇ ਉਹ ਸਪਸ਼ਟ ਨਿਰਣਾ ਲੈ ਸਕਣ ਗੇ ਕਿ ਕਿਹੜੇ ਅਸੂਲਾਂ ਨੂੰ ਨਵੀਂ ਸੋਚ ਰਾਹੀਂ ਪ੍ਰਚਾਰਤ ਕਰਨਾ ਹੈ ?
ਮਿਸ਼ਨਰੀ ਪ੍ਰਚਾਰ ਧਿਰਾਂ ਦਾ ਧੁੰਧਲਾ ਜਾਣਾ ਅਤਿ ਮੰਦਭਾਗਾ ਹੋਵੇਗਾ।
ਹਰਦੇਵ ਸਿੰਘ,ਜੰਮੂ-25.01.2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.