ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਗਿਆਨੀ ਹੋਣ ਦਾ ਪ੍ਰਪੰਚ’
‘ਗਿਆਨੀ ਹੋਣ ਦਾ ਪ੍ਰਪੰਚ’
Page Visitors: 2723

‘ਗਿਆਨੀ ਹੋਣ ਦਾ ਪ੍ਰਪੰਚ’
ਜਿਹੜਾ ਬੰਦਾ ਕਿਸੇ ਦੂਜੇ ਪੁਰ ਲਿਖਤੀ ਵਾਰ ਕਰੇ ਪਰ ਉਸ ਨੂੰ ਆਪਣਾ ਪੱਖ ਰੱਖਣ ਦਾ ਹੱਕ ਨਾ ਦੇਵੇ ਉਹ ਕੁੱਝ ਵੀ ਹੋਵੇ ਪਰ ਗਿਆਨੀ ਨਹੀਂ ਹੋ ਸਕਦਾ।ਉਹ ਡਰਪੌਕ ਜਿਹਾ ਹੁੰਦਾ ਹੈ! ਉਸਦਾ ਡਰ ਉਸ ਨੂੰ ਦੂਜੇ ਦੇ ਪੱਖ ਨੂੰ ਛੁਪਾਉਂਣ ਲਈ ਮਜਬੂਰ ਕਰਦਾ ਹੈ ਕਿਉਂਕਿ ਉਸ ਵਿਚ ਉਸਦੇ ਅਧੂਰੇ ਗਿਆਨ ਦੇ ਕੁੱਝ ਖੋਖਲੇ ਪੱਖਾਂ ਦੀ ਪੋਲ ਖੁੱਲਦੀ ਹੈ।ਭਲਾ ਝੂਠਾ ਬੰਦਾ ਵੀ ਕਦੇ ਗਿਆਨੀ ਹੋ ਸਕਦਾ ਹੈ?
ਗਿਆਨ ਜੇ ਕਰ ਸਹੀ ਨਾ ਹੋਵੇ ਤਾਂ ਗਿਆਨੀ ਹੋਣ ਦਾ ‘ਭਰਮ’ ਹਉਮੇ ਨੂੰ ਜਨਮ ਦਿੰਦਾ ਹੈ ਅਤੇ ਐਸਾ ਗਿਆਨੀ ਫਿਰ ਭਰਮ ਦੇ ਗੋੜ ਵਿਚ ਫੱਸਿਆ ਰਹਿੰਦਾ ਹੈ।ਉਸਦੀ ਦਸ਼ਾ ਆਪਣੇ ਦਾਈਰੇ ਵਿਚ ਕਿਤਨੀ ਕੁ ਵੀ ਸਤਿਕਾਰਤ ਕਿਉਂ ਨਾ ਹੋਵੇ ਪਰ ਵਾਸਤਵ ਵਿਚ ਉਹ ਗਿਆਨੀ ਨਹੀਂ ਹੁੰਦਾ ਬਲਕਿ ਗਿਆਨੀ ਅਖਵਾਉਣ ਅਤੇ ਅਹੁਦੇਦਾਰੀ ਦਾ ਲਾਲਚੀ ਹੁੰਦਾ ਹੈ।
ਐਸੇ ਲਾਲਚੀ ਮਨੁੱਖ ਦੂਜਿਆਂ ਨੂੰ ਵੀ ਲਾਲਚ ਦਿੰਦੇ ਉਨ੍ਹਾਂ ਦਾ ਸਮਰਥਨ ਪ੍ਰਾਪਤ ਕਰਨ ਦਾ ਪ੍ਰਪੰਚ ਰੱਚਦੇ ਹਨ, ਜਿਵੇਂ ਕਿ ਲੇਖ ਛਾਪਣ-ਛਪਵਾੳਣ ਦਾ ਲਾਲਚ ਜਾਂ ਵਿਦੇਸ਼ ਯਾਤਰਾ ਕਰਨ-ਕਰਵਾਉਂਣ ਆਦਿ ਦਾ ਲਾਲਚ!
ਹਰਦੇਵ ਸਿੰਘ, ਜੰਮੂ
27.03.2015
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.