ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਜ਼ਜਬਾਤੀ ? ਮੂਰਖ ? (ਨਿੱਕੀ ਕਹਾਣੀ)
ਜ਼ਜਬਾਤੀ ? ਮੂਰਖ ? (ਨਿੱਕੀ ਕਹਾਣੀ)
Page Visitors: 2556

ਜ਼ਜਬਾਤੀ ? ਮੂਰਖ ? (ਨਿੱਕੀ ਕਹਾਣੀ)
ਕਲ ਇੱਕ ਬੈੰਡ ਦੀ ਬੋਲੀ ਸੁਣੀ ਜਿਸ ਵਿੱਚ ਉਨ੍ਹਾਂ ਨੇ ਇੱਕ ਸਮਾਜਿਕ ਅੱਤੇ ਸਿਆਸੀ ਲੀਡਰ ਨੂੰ ਸੰਤ-ਸਿਪਾਹੀ ਵਰਗਾ ਦਸਿਆ ! ਪਿਛਲੇ ਦਿਨਾਂ ਵਿੱਚ ਵੀ ਚੋਣਾ ਦੌਰਾਨ ਇਸੀ ਤਰੀਕੇ ਨਾਲ ਵੱਖ ਵੱਖ ਬੁਲਾਰੇਆਂ ਨੇ ਪੁਰਾਤਨ ਸੂਰਮਿਆਂ ਨਾਲ ਅਜੇਹੇ ਲੀਡਰਾਂ ਦਾ ਟਾਕਰਾ ਕੀਤਾ ਸੀ ! ਇਸ ਤਰਾਂ ਟਾਕਰਾ ਕਰਨਾ ਕਿੰਨਾ ਕੁ ਸਹੀ ਹੈ ? (ਹਰਜੀਤ ਸਿੰਘ ਨੇ ਸੁਰਜੀਤ ਸਿੰਘ ਨੂੰ ਪੁਛਿਆ)
ਸੁਰਜੀਤ ਸਿੰਘ : ਯਾਰ ! ਅਸੀਂ ਪਤਾ ਨਹੀਂ ਕਿਓਂ ਕਿਸੀ ਵੀ ਗੱਲ ਨੂੰ ਲੈ ਕੇ ਇਤਨੇ ਜ਼ਜਬਾਤੀ ਹੋ ਜਾਂਦੇ ਹਾਂ ਕੀ ਆਪਣੇ ਜ਼ਜਬਾਤਾਂ ਦੀ ਹੱਦ ਹੀ ਪਾਰ ਕਰ ਜਾਉਂਦੇ ਹਾਂ ! ਓਹ ਸਿਆਸੀ ਹੋ ਸਕਦਾ ਹੈ ਕੀ ਬਹੁਤ ਚੰਗਾ ਬੰਦਾ ਹੋਵੇ ਪਰ ਕਿਸੀ ਵੀ ਤਰੀਕੇ ਨਾਲ ਉਸਦਾ ਟਾਕਰਾ ਪੁਰਾਤਨ ਸ਼ਹੀਦਾਂ, ਨਿਰੋਲ ਧਾਰਮਿਕ ਬੰਦਿਆਂ ਨਾਲ ਨਹੀ ਹੋ ਸਕਦਾ ! ਮਨੁੱਖ ਦਾ ਕਿਸੀ ਨੂੰ ਪਸੰਦ ਕਰਨਾ ਇੱਕ ਅਲਗ ਵਿਸ਼ਾ ਹੈ ਪਰ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਨਾਲ ਉਸਦੀ ਤੁਲਨਾ ਕਰਨਾ ਵਾਕਈ ਹੀ ਦਿਮਾਗੀ ਦਿਵਾਲੀਏਪਨ ਦੀ ਨਿਸ਼ਾਨੀ ਹੈ !
ਹਰਜੀਤ ਸਿੰਘ : ਹੁਣ ਇਨ੍ਹਾਂ ਨੂੰ ਜ਼ਜਬਾਤੀ ਸਮਝੀਏ ਜਾਂ ਮੂਰਖ ? ਕੁਝ ਸਾਲਾਂ ਪਹਿਲਾਂ ਵੀ ਇੱਕ ਪ੍ਰਧਾਨ ਮੰਤਰੀ ਦੀ ਤੁਲਣਾ ਦੇਵੀ ਨਾਲ ਕੀਤੀ ਗਈ ਸੀ ! ਕਈ ਸਿਆਸਿਆਂ ਦੇ ਸ਼ਰਾਬ, ਨਸ਼ੇਆਂ ਤੇ ਹੋਰ ਭੈੜੇ ਕੰਮ ਸਿਧੇ-ਅਸਿਧੇ ਢੰਗ ਨਾਲ ਚਲਦੇ ਹਨ ਪਰ ਸੱਦਕੇ ਜਾਈਏ ਹਮਾਇਤੀਆਂ ਦੇ, ਜੋ ਅੱਕਲ ਤੋ ਅੰਨੇ ਉਨ੍ਹਾਂ ਨੂੰ ਰੱਬ ਬਣਾ ਪੂਜਦੇ ਹਨ !
ਸੁਰਜੀਤ ਸਿੰਘ : ਜਦੋਂ ਅਸੀਂ ਕਿਸੀ ਨੂੰ ਪਸੰਦ ਕਰਦੇ ਹਾਂ ਤਾਂ ਉਸ ਬਾਰੇ ਚੰਗੀਆਂ ਚੰਗੀਆਂ ਗੱਲਾਂ ਹੀ ਕਰਦੇ ਹਨ ਤੇ ਸੁਣਨਾ ਵੀ ਪਸੰਦ ਕਰਦੇ ਹਾਂ, ਪਰ ਇਹ ਪਿਆਰ ਅੰਨਾ ਨਹੀ ਹੋਣਾ ਚਾਹੀਦਾ ! ਸ਼ਰਧਾ ਅੱਤੇ ਪਿਆਰ ਅੰਨਾ ਹੋਵੇ ਤਾਂ ਅਕਸਰ ਅੰਧਵਿਸ਼ਵਾਸ ਅੱਤੇ ਧਾਰਮਿਕ ਪਾਗਲਪਨ ਨੂੰ ਵਧਾਵਾ ਦਿੰਦਾ ਹੈ !
ਹਰਜੀਤ ਸਿੰਘ (ਹਸਦੇ ਹੋਏ) : ਬਿੱਲੀ ਮਿਆਉਂ-ਮਿਆਉਂ ਕਰੇ ਤਾਂ ਕੋਈ ਗੱਲ ਨਹੀ, ਪਰ ਜੇਕਰ ਸ਼ੇਰ ਵੀ ਮਿਆਉਂ-ਮਿਆਉਂ ਕਰਨ ਲੱਗ ਪਵੇ ਤਾਂ ਸੋਚਣਾ ਪਵੇਗਾ ਕੀ ਕਿਹੜੀ "ਵਿਕਸ ਦੀ ਗੋਲੀ ਲੈ ਕੇ ਵਿਚਾਰਾਂ ਦੀ ਖਿਚ-ਖਿਚ ਦੂਰ ਕੀਤੀ ਜਾਵੇ" ! ਇਸ ਲਈ ਆਪਣੀ ਪਸੰਦ ਦੇ ਨੇਤਾ ਦੀ ਵਾਹ ਵਾਹ ਕਰੋ ਪਰ ਦਿਮਾਗ ਖੋਲ ਕੇ ਨਾ ਕੀ ਆਪਣੀ ਪੱਤ ਰੋਲ ਕੇ !
- ਬਲਵਿੰਦਰ ਸਿੰਘ ਬਾਈਸਨ
http://nikkikahani.com/

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.