ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਉਪਚਾਰਕ ! (ਨਿੱਕੀ ਕਹਾਣੀ)
ਉਪਚਾਰਕ ! (ਨਿੱਕੀ ਕਹਾਣੀ)
Page Visitors: 2585

ਉਪਚਾਰਕ ! (ਨਿੱਕੀ ਕਹਾਣੀ)
ਅੱਜ ਇਤਨੇ ਪ੍ਰਚਾਰਕ ਹਨ ਪਰ ਫਿਰ ਵੀ ਪ੍ਰਚਾਰ ਦੀ ਘਾਟ ਕਿਓਂ ਮਹਿਸੂਸ ਹੋ ਰਹੀ ਹੈ ? (ਰਾਜਿੰਦਰ ਕੌਰ ਆਪਣੀ ਸਹੇਲੀ ਗੁਰਪ੍ਰੀਤ ਕੌਰ ਨਾਲ ਵਿਚਾਰ ਸਾਂਝੇ ਕਰ ਰਹੀ ਸੀ)
ਗੁਰਪ੍ਰੀਤ ਕੌਰ (ਥੋੜਾ ਵਿਚਾਰਨ ਤੋਂ ਬਾਅਦ) : ਕਿਓਂਕਿ ਸ਼ਾਇਦ ਓਹ ਸੰਗਤਾਂ ਦੀ ਨਬਜ਼ ਨਹੀਂ ਫੜ ਪਾ ਰਹੇ !
ਰਾਜਿੰਦਰ ਕੌਰ (ਹੈਰਾਨੀ ਨਾਲ) : ਨਬਜ਼ ਨਹੀਂ ਫੜ ਪਾ ਰਹੇ ? ਓਹ ਕੀ ਉਪਚਾਰਕ (ਡਾਕਟਰ) ਹਨ ਜੋ ਸੰਗਤਾਂ ਦੀਆਂ ਨਬਜ਼ ਚੈਕ ਕਰਨਗੇ ?
ਗੁਰਪ੍ਰੀਤ ਕੌਰ (ਹਸਦੇ ਹੋਏ) : ਹਾਂ ! ਪ੍ਰਚਾਰਕ ਨੂੰ ਉਪਚਾਰਕ ਹੀ ਹੋਣਾ ਚਾਹੀਦਾ ਹੈ ! ਜੋ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ, ਕੁਰਹਿਤਾਂ, ਮਨਮਤਾਂ, ਸਭਿਆਚਾਰਿਕ ਗਿਰਾਵਟ ਆਦਿ ਨੂੰ ਪਛਾਣ ਕੇ ਉਸ ਮੁਤਾਬਿਕ ਸੰਗਤ ਵਿੱਚ ਪ੍ਰਚਾਰ ਕਰੇ ! ਜਿਆਦਾਤਰ ਪ੍ਰਚਾਰਕ ਇਸ ਪੱਖੋਂ ਅਵੇਸਲਾਪਨ ਦਿਖਾਉਂਦੇ ਹਨ ! ਗਿਆਤ ਰਹੇ ਕੀ ਜਿਸ ਉਪਚਾਰਕ ਨੂੰ ਨਬਜ਼ ਵੇਖਣੀ ਆ ਜਾਂਦੀ ਹੈ ਉਸਨੂੰ ਫਿਰ ਬੇ-ਫਾਲਤੂ ਦੇ ਟੈਸਟ ਨਹੀਂ ਕਰਵਾਉਣੇ ਪੈਂਦੇ !
ਰਾਜਿੰਦਰ ਕੌਰ : ਜੇਕਰ ਨਬਜ਼ ਸਹੀ ਫੜੀ ਗਈ ਤਾਂ ਫਿਰ ਉਪਚਾਰ (ਇਲਾਜ਼) ਵੀ ਸਹੀ ਹੋਵੇਗਾ ਅੱਤੇ ਜੇਕਰ ਉਪਚਾਰ ਸਹੀ ਹੋਵੇਗਾ ਤਾਂ ਮਰੀਜ਼ ਭਲਾ-ਚੰਗਾ ਵੀ ਛੇਤੀ ਹੋਣਾ ਸ਼ੁਰੂ ਹੋ ਜਾਵੇਗਾ ਭਾਵ ਆਮ ਸੰਗਤਾਂ ਵਿੱਚ ਗੁਰਮਤ ਉਪਚਾਰ ਮਾਫ਼ ਕਰਨਾ ਗੁਰਮਤ ਪ੍ਰਚਾਰ ਬਹੁਤ ਚੰਗੀ ਤਰਾਂ ਫੈਲੇਗਾ !
ਗੁਰਪ੍ਰੀਤ ਕੌਰ (ਉਸਨੂੰ ਗਲਵਕੜੀ ਪਾਉਂਦੇ ਹੋਏ) : ਪ੍ਰਚਾਰਕ ਹੋ ਜਾਵੇ ਉਪਚਾਰਕ ਤਾਂ ਕਿਵੇਂ ਨਾ ਵਧਣ "ਸੱਚੇ ਰਾਹ ਦੇ ਗਾਹਕ" !
- ਬਲਵਿੰਦਰ ਸਿੰਘ ਬਾਈਸਨ
http://nikkikahani.com/

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.