ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਹੋਲਾ ਮਹੱਲਾ ! (ਨਿੱਕੀ ਕਹਾਣੀ)
ਹੋਲਾ ਮਹੱਲਾ ! (ਨਿੱਕੀ ਕਹਾਣੀ)
Page Visitors: 2537

ਹੋਲਾ ਮਹੱਲਾ ! (ਨਿੱਕੀ ਕਹਾਣੀ)
"ਹੋਲਾ-ਮਹੱਲਾ" ਸ਼ਸ਼ਤ੍ਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ, ਇੱਕ ਵਿਲੱਖਣ ਤਿਉਹਾਰ ਹੈ। “ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਸਿਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹੱਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸ਼ਸ਼ਤ੍ਰ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖਸ਼ਦੇ ਸਨ। (ਕਰਤਾਰ ਸਿੰਘ ਇਲਾਕੇ ਦੇ ਨੌਜਵਾਨਾਂ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸੀ)
ਰਣਜੀਤ ਸਿੰਘ (ਇੱਕ ਨੌਜਵਾਨ) : ਹੋਲਾ ਮਹੱਲਾ ਤੇ ਆਪਸ ਵਿੱਚ ਬਨਾਉਟੀ ਲੜਾਈ ਕਰਦੇ ਕਰਦੇ ਸਿੱਖਾਂ ਨੇ ਇਸ ਲੜਾਈ ਨੂੰ ਸ਼ਾਇਦ ਅਸਲ ਜਿੰਦਗੀ ਵਿੱਚ ਵੀ ਲੈ ਆਉਂਦਾ ਹੈ !
ਕਰਤਾਰ ਸਿੰਘ (ਹੈਰਾਨੀ ਨਾਲ) : ਕਿਸ ਪਾਸੇ ਤੁਰ ਪਿਆ ਹੈਂ ?
ਰਣਜੀਤ ਸਿੰਘ (ਗੱਲ ਅਣਸੁਣੀ ਕਰਦੇ ਹੋਏ) : ਫ਼ਰਕ ਇਤਨਾ ਹੀ ਹੋਇਆ ਹੈ ਕਿ ਸਾਡੇ ਲੀਡਰ ਹੁਣ ਆਪਸ ਵਿੱਚ "ਬਨਾਉਟੀ ਸਿਆਸਤ" ਖੇਡ ਰਹੇ ਹਨ ਤੇ ਜੋ ਲੀਡਰ ਸਿੱਖਾਂ ਨੂੰ ਬੇਵਾਕੂਫ਼ ਬਣਾਉਣ ਅੱਤੇ ਸਿੱਖ ਮਸਲਿਆਂ ਨੂੰ ਜਿਤਨਾ ਜਿਆਦਾ ਲਮਕਾਉਣ ਵਿੱਚ ਕਾਮਿਆਬ ਹੁੰਦਾ ਹੈ ਉਸਨੂੰ ਵਕਤ ਦੀ ਹਕੂਮਤ ਅੱਤੇ ਪੰਥ ਵਿਰੋਧੀ ਤਾਕਤਾਂ ਵਖਰੇ ਵਖਰੇ ਇਨਾਮ ਬਕ੍ਸ਼ਿਸ਼ ਕਰਦਿਆਂ ਹਨ ! ਗੁਰੂ ਦੇ ਸਿਰੋਪਾਓ ਨਾਲੋਂ ਅੱਜ ਸਿੱਖ ਲੀਡਰਾਂ ਨੂੰ ਮਾਇਆ ਅੱਤੇ ਤਾਕਤ ਦੇ ਗੱਫੇ ਜਿਆਦਾ ਭਾਉਂਦੇ ਹਨ !
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮਤ ਅਗੁਆਈ ਦੀ ਘਾਟ ਅੱਤੇ ਸਿਆਸੀ ਤੇ ਧਾਰਮਿਕ ਆਗੂਆਂ ਦੀ "ਮਸਲਿਆਂ ਨੂੰ ਅੱਗੇ ਪਾਉਣ ਅੱਤੇ ਟਾਲਣ ਦੀ ਰਣਨੀਤੀ" ਕਾਰਣ ਅੱਜ ਜ਼ਾਹਿਰਾ ਤੌਰ ਤੇ ਸਿੱਖਾਂ ਵਿੱਚ ਇੱਕ ਗੁਰੂ ਦੇ ਵਿਸ਼ਵਾਸ ਤੋਂ ਟੁੱਟ ਕੇ ਆਪਣੇ ਆਪਣੇ ਧਾਰਮਿਕ ਵਿਸ਼ਵਾਸ ਜੋਰ ਫੜ ਰਹੇ ਹਨ, ਜਿਸ ਕਾਰਣ "ਮਿੱਠ ਬੋਲੜੇ ਸ਼ਬਦ ਗੁਰੂ" ਦੇ ਸਿੱਖ ਮਿੱਠੇ ਸ਼ਬਦ ਤੋਂ ਟੁੱਟ ਕੇ ਆਪਸ ਵਿੱਚ "ਕੌੜੇ ਸ਼ਬਦਾਂ" ਦੀ ਸਾਂਝ ਕਰ ਰਹੇ ਹਨ ! (ਰਣਜੀਤ ਸਿੰਘ ਦੇ ਨਾਲ ਬੈਠੇ ਬਲਜੀਤ ਸਿੰਘ ਨੇ ਆਪਣੇ ਵਿਚਾਰ ਸਾਹਮਣੇ ਰੱਖੇ)
ਪੰਥਕ ਹਾਲਾਤ ਉੱਤੇ ਕਿੰਤੂ ਪ੍ਰੰਤੂ ਕਰਨਾ ਅੱਤੇ ਦਿੱਕਤ ਦਾ ਜਿਕਰ ਕਰਨਾ ਸਭਤੋਂ ਆਸਾਨ ਕੰਮ ਹੈ ! ਨੌਜਵਾਨੋਂ ! ਤੁਹਾਡੇ ਵਿਚਾਰ ਵਿੱਚ ਇਸ ਦਾ ਹਲ ਕੀ ਹੈ ? (ਕਰਤਾਰ ਸਿੰਘ ਨੇ ਉਨ੍ਹਾਂ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਪੁਛਿਆ)
ਸ਼ਾਇਦ ਅੱਜ ਹੋਲਾ ਮਹੱਲਾ ਤੇ ਸ਼ਸ਼ਤਰਾਂ ਦੇ ਅਭਿਆਸ ਦੇ ਨਾਲ ਨਾਲ ਸਿੱਖਾਂ ਨੂੰ ਆਪਸ ਵਿੱਚ "ਇੱਕ ਸਟੇਜ ਤੇ ਬੈਠ ਕੇ ਸ਼ਾਂਤੀ ਨਾਲ ਪੰਥਕ ਵਿਚਾਰ ਦੇ ਅਭਿਆਸ" ਦੀ ਜਰੂਰਤ ਹੈ ! ਇਨ੍ਹਾਂ ਸਿਆਸਿਆਂ ਦੇ ਭਰੋਸੇ ਅੱਗੇ ਹੀ ਇਤਨਾ ਸਮਾਂ ਖਰਾਬ ਹੋ ਚੁੱਕਾ ਹੈ, ਇਨ੍ਹਾਂ ਨੇ ਜੇਕਰ ਪੰਥ ਵਿੱਚ ਏਕਾ ਕਰਾਉਣਾ ਹੁੰਦਾ ਤਾਂ ਹੁਣ ਤਕ ਹੋ ਚੁਕਾ ਹੁੰਦਾ ! ਸਮੇਂ ਦੀ ਮੰਗ ਹੈ ਕੀ ਅਸੀਂ ਨੌਜਵਾਨ ਅੱਗੇ ਆਈਏ ਅੱਤੇ ਇਨ੍ਹਾਂ ਸਿਆਸਿਆਂ ਦੀ "ਫੁੱਟ ਪਾਓ ਤੇ ਰਾਜ ਸਾਂਭੋ" ਦੀ ਕੁਚਾਲਾਂ ਤੋਂ ਬਚਦੇ ਹੋਏ ਕਿਸੀ ਵੀ ਮੁੱਦੇ ਉੱਤੇ ਭੜਕੀਏ ਨਾ ਬਲਕਿ ਹਰ ਮੁੱਦੇ ਨੂੰ ਆਪਸੀ ਵਿਚਾਰ ਨਾਲ ਹਲ ਕਰਨ ਦਾ ਜਤਨ ਕਰੀਏ ! (ਸਾਰੇ ਨੌਜਵਾਨ ਮਿਲ ਕੇ ਬੋਲੇ)
ਠੀਕ ਕਹਿੰਦੇ ਹੋ ਪੁੱਤਰੋ ! "ਧਾਰਮਿਕ ਅੱਤੇ ਸਮਾਜਿਕ ਤੌਰ ਤੇ ਸਭ ਤੋ ਸਿਆਣੀ, ਤਾਕਤਵਰ ਅੱਤੇ ਅਗਾਂਹ ਵੱਧੂ ਕੌਮ ਅੱਜ ਸਭ ਤੋ ਕਮਜੋਰ ਅੱਤੇ ਮੂਰਖ ਕੌਮ ਦੇ ਤੌਰ ਤੇ ਜਾਣੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਗੁਰੂਆਂ ਵੱਲੋਂ ਦਿੱਤੇ ਉਪਦੇਸ਼ਾਂ ਅੱਤੇ ਗੁਰਮਤ ਦੇ ਖ਼ਜ਼ਾਨੇ ਨੂੰ ਆਪ ਹੀ ਮਸਤਾਨੇ ਹਾਥੀ ਵਾਂਗ ਖਿੰਡਾ-ਪੁਡਾ ਦਿੱਤਾ ਹੈ ! "ਅੱਜ ਸਮਾਂ ਉਬਲਣ ਦਾ ਨਹੀਂ ਬਲਕਿ ਸੰਭਲਣ ਦਾ ਹੈ" ਕਿਓਂਕਿ ਸਾਡੇ ਅੰਨੇ ਜੋਸ਼ ਨੇ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ! ਆਓ ਹੁਣ ਹਮਲਾ ਕਰੀਏ .... "ਏਕੇ ਦਾ ਮੋਰਚਾ" ਜਿੱਤਨ ਲਈ, ਪਰ ਬਨਾਉਟੀ ਨਹੀਂ ਬਲਕਿ ਦਿਲੋਂ !
 ਬਲਵਿੰਦਰ ਸਿੰਘ ਬਾਈਸਨ
http://nikkikahani.com/
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.