ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਰੈਲੀ ਤੋਂ ਵਾਪਸ ਜਾ ਰਹੇ ਭਗਵੰਤ ਮਾਨ ਦੇ ਕਰੀਬੀ ਦੋਸਤ ਦੀ ਸੜਕ ਹਾਦਸੇ ‘ਚ ਮੌਤ
ਰੈਲੀ ਤੋਂ ਵਾਪਸ ਜਾ ਰਹੇ ਭਗਵੰਤ ਮਾਨ ਦੇ ਕਰੀਬੀ ਦੋਸਤ ਦੀ ਸੜਕ ਹਾਦਸੇ ‘ਚ ਮੌਤ
Page Visitors: 2348

ਰੈਲੀ ਤੋਂ ਵਾਪਿਸ ਜਾ ਰਹੇ ਭਗਵੰਤ ਮਾਨ ਦੇ ਕਰੀਬੀ ਦੋਸਤ ਦੀ ਸੜਕ ਹਾਦਸੇ 'ਚ ਮੌਤ
By : ਮਿੱਤਰ ਸੈਨ ਸ਼ਰਮਾ
Thursday, Aug 22, 2019 10:01 PM

ਨਵਨੀਤ ਸਿੰਘ
ਮਾਨਸਾ, 22 ਅਗਸਤ 2019 - ਪਿੰਡ ਖਿਆਲਾ ਖੁਰਦ  ਦੇ ਲਾਗੇ ਵੀਰਵਾਰ ਦੀ ਦੁਪਹਿਰ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਦੀ ਰੈਲੀ ਤੋਂ ਮੋਟਰਸਾਇਕਲ 'ਤੇ ਪਿੰਡ ਵਾਪਸ ਜਾ ਰਹੇ ਉਨ੍ਹਾਂ ਦੇ ਕਰੀਬੀ ਦੋਸਤ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਸੰਸਦ ਭਗਵੰਤ ਮਾਨ ਦੇ ਕਰੀਬੀ ਦੋਸਤ ਨਵਨੀਤ ਸਿੰਘ (35) ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਬੀਰ ਖੁਰਦ ਜਦ ਮਾਨਸਾ ਵਿਖੇ ਹੋਈ ਰੈਲੀ ਤੋਂ ਵਾਪਿਸ ਪਰਤ ਰਿਹਾ ਸੀ ਤਾਂ ਪਿੰਡ ਖਿਆਲਾ  ਲਾਗੇ ਉਸ ਦਾ ਮੋਟਰਸਾਇਕਲ ਅਵਾਰਾ ਪਸ਼ੂ ਨਾਲ ਟਕਰਾ ਕੇ ਦਰੱਖਤ ਨਾਲ ਜਾ ਟਕਰਾਇਆ, ਜਿਸ ਦੌਰਾਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਥਾਣਾ ਸਦਰ ਮਾਨਸਾ ਦੇ ਏ.ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਨਵਨੀਤ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.