ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਵਿਧਾਨ ਸਭਾ ਦੇ ਸੇਵਾਮੁਕਤ ਅਧਿਕਾਰੀ ਢਿੱਲੋਂ ਦਾ ਹੋਇਆ ਸੰਸਕਾਰ; ਵਿਰੋਧੀ ਧਿਰ ਦੇ ਨੇਤਾ ਹੋਰ ਵਿਧਾਇਕ, ਅਧਿਕਾਰੀ-ਕਰਮਚਾਰੀ ਪਹੁੰਚੇ
ਵਿਧਾਨ ਸਭਾ ਦੇ ਸੇਵਾਮੁਕਤ ਅਧਿਕਾਰੀ ਢਿੱਲੋਂ ਦਾ ਹੋਇਆ ਸੰਸਕਾਰ; ਵਿਰੋਧੀ ਧਿਰ ਦੇ ਨੇਤਾ ਹੋਰ ਵਿਧਾਇਕ, ਅਧਿਕਾਰੀ-ਕਰਮਚਾਰੀ ਪਹੁੰਚੇ
Page Visitors: 2398

ਵਿਧਾਨ ਸਭਾ ਦੇ ਸੇਵਾਮੁਕਤ ਅਧਿਕਾਰੀ ਢਿੱਲੋਂ ਦਾ ਹੋਇਆ ਸੰਸਕਾਰ; ਵਿਰੋਧੀ ਧਿਰ ਦੇ ਨੇਤਾ ਹੋਰ ਵਿਧਾਇਕ, ਅਧਿਕਾਰੀ-ਕਰਮਚਾਰੀ ਪਹੁੰਚੇ
By : ਬਾਬੂਸ਼ਾਹੀ ਬਿਊਰੋ
Monday, Sep 16, 2019 07:30 PM

  ਮੋਹਾਲੀ, 16  ਸਤੰਬਰ 2019: 

ਪੰਜਾਬ ਵਿਧਾਨ ਸਭਾ ਦੇ ਸਾਬਕਾ ਵਧੀਕ ਸਕੱਤਰ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਨ ਸਭਾ ਦਫ਼ਤਰ ਦੇ ਇੰਚਾਰਜ ਭਗਵਾਨ ਸਿੰਘ ਢਿੱਲੋਂ ਦਾ ਸੋਮਵਾਰ ਨੂੰ ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ।
  ਭਗਵਾਨ ਸਿੰਘ ਢਿੱਲੋਂ ਦਾ ਐਤਵਾਰ ਨੂੰ ਜਲੰਧਰ ਦੇ ਹਸਪਤਾਲ 'ਚ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ। ਭਗਵਾਨ ਸਿੰਘ ਢਿੱਲੋਂ ਦੇ ਸੰਸਕਾਰ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਰ ਕਮੇਟੀ ਮੈਂਬਰ ਗੈਰੀ ਵੜਿੰਗ, ਮਨਜੀਤ ਸਿੰਘ ਸਿੱਧੂ, ਯੂਥ ਆਗੂ ਅਮਨ ਸੋਹੀ ਅਤੇ ਵਿਧਾਨ ਸਭਾ ਦੇ ਅਧਿਕਾਰੀ ਕਰਮਚਾਰੀ ਅਤੇ ਭਾਰੀ ਗਿਣਤੀ 'ਚ ਰਿਸ਼ਤੇਦਾਰ ਅਤੇ ਕਰੀਬੀ ਪਹੁੰਚੇ।
ਢਿੱਲੋਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਤਿੰਦਰਪਾਲ ਸਿੰਘ ਢਿੱਲੋਂ ਨੇ ਦਿਖਾਈ। ਢਿੱਲੋਂ ਆਪਣੇ ਪਿੱਛੇ ਆਪਣੀ ਪਤਨੀ ਜਗਦੀਸ਼ ਕੌਰ ਬੇਟੀ ਰੁਪਿੰਦਰ ਕੌਰ ਅਤੇ ਨਵਦੀਪ ਕੌਰ ਛੱਡ ਗਏ ਹਨ।
  ਚੀਮਾ ਅਤੇ ਸੰਧਵਾਂ ਨੇ ਭਗਵਾਨ ਸਿੰਘ ਢਿੱਲੋਂ ਦੇ ਚਲਾਣੇ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਢਿੱਲੋਂ ਦੇ ਜਾਣ ਦਾ ਨਾ ਕੇਵਲ ਪਰਿਵਾਰ ਬਲਕਿ ਆਮ ਆਦਮੀ ਪਾਰਟੀ ਖ਼ਾਸ ਕਰਕੇ ਵਿਧਾਇਕਾਂ ਨੂੰ ਨਿੱਜੀ ਘਾਟਾ ਪਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.