ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਲਾਪਤਾ ਹੋਏ ਭਾਜਪਾ ਐਮ ਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਲੱਗੇ ਪੋਸਟਰ
ਲਾਪਤਾ ਹੋਏ ਭਾਜਪਾ ਐਮ ਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਲੱਗੇ ਪੋਸਟਰ
Page Visitors: 2362

ਲਾਪਤਾ ਹੋਏ ਭਾਜਪਾ ਐਮ ਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਲੱਗੇ ਪੋਸਟਰ
By : ਬਾਬੂਸ਼ਾਹੀ ਬਿਊਰੋ
Sunday, Nov 17, 2019 09:47 PM

ਨਵੀਂ ਦਿੱਲੀ 17 ਨਵੰਬਰ 2019 :
ਗੌਤਮ ਗੰਭੀਰ ਜੋ ਕਿ ਪੂਰਬੀ ਦਿੱਲੀ ਤੋਂ ਬੀਜੇਪੀ ਦੇ ਸਾਂਸਦ ਨੇ, ਐਤਵਾਰ ਨੂੰ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ "ਨਵੀਂ ਦਿੱਲੀ" ਦੇ "ਆਈ ਟੀ ਓ" ਇਲਾਕੇ ਵਿੱਚ ਲੱਗੇ ਹੋਏ ਦਿਖਾਈ ਦਿੱਤੇ। ਖ਼ਬਰ ਏਜੰਸੀ  "ਏ ਐਨ ਆਈ" ਦੇ ਮੁਤਾਬਿਕ ਗੌਤਮ ਗੰਭੀਰ 15 ਨਵੰਬਰ ਨੂੰ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਸ਼ਹਿਰੀ ਵਿਕਾਸ ਮੀਟਿੰਗ ਚੋਂ ਗੈਰ ਹਾਜ਼ਰ ਰਹੇ ਸਨ।      ਲਾਏ ਗਏ ਪੋਸਟਰਾਂ 'ਚ ਗੌਤਮ ਗੰਭੀਰ ਦੀ ਤਸਵੀਰ ਦੇ ਹੇਠਾਂ ਹਿੰਦੀ 'ਚ ਲਿਖਿਆ ਹੈ ਕਿ " ਕੀ ਤੁਸੀਂ ਇਨ੍ਹਾਂ ਨੂੰ ਦੇਖਿਆ ਹੈ? ਆਖ਼ਰੀ ਵਾਰ ਇੰਦੌਰ ਵਿੱਚ ਜਲੇਬੀਆਂ ਖਾਂਦੇ ਹੋਏ ਵੇਖਿਆ ਸੀ, ਪੂਰੀ ਦਿੱਲੀ ਇਨ੍ਹਾਂ ਨੂੰ ਲੱਭ ਰਹੀ ਹੈ" ।

(ਤਸਵੀਰ ਏ ਐਨ ਆਈ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.