ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ ਦੇ ਨਿਊ ਜਰਸੀ ‘ਚ ਪੁਲਸ ਤੇ ਹੋਇਆ ਹਮਲਾ, 6 ਮਰੇ
ਅਮਰੀਕਾ ਦੇ ਨਿਊ ਜਰਸੀ ‘ਚ ਪੁਲਸ ਤੇ ਹੋਇਆ ਹਮਲਾ, 6 ਮਰੇ
Page Visitors: 2384

ਅਮਰੀਕਾ ਦੇ ਨਿਊ ਜਰਸੀ 'ਚ ਪੁਲਿਸ 'ਤੇ ਹੋਇਆ ਹਮਲਾ, 6 ਮਰੇ
By : ਬਾਬੂਸ਼ਾਹੀ ਬਿਊਰੋ
Wednesday, Dec 11, 2019 08:38 AM

            ਅਮਰੀਕਾ ਦੇ ਨਿਊ ਜਰਸੀ 'ਚ ਪੁਲਿਸ 'ਤੇ ਹੋਇਆ ਹਮਲਾ, 6 ਮਰੇ

   ਨਿਊ ਜਰਸੀ, 11 ਦਸੰਬਰ, 2019 :  
  ਅਮਰੀਕਾ ਦੇ ਸ਼ੂਟਿੰਗ ਇਤਿਹਾਸ ਵਿਚ ਇਕ ਘਟਨਾ ਹੋਰ ਜੁੜ ਗਈ ਜਦੋਂ ਬੰਦੂਕਾਂ ਨਾਲ ਲੈਸ ਦੋ ਸ਼ੂਟਰਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਇਕ ਅਫਸਰ ਤੇ ਤਿੰਨ ਆਮ ਨਾਗਰਿਕਾਂ ਸਮੇਤ ਛੇ ਲੋਕ ਮਾਰੇ ਗਏ।
  ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਨਿਊ ਜਰਸੀ ਦੇ ਜਰਸੀ ਸ਼ਹਿਰ ਵਿਚ ਵਾਪਰੀ। ਸ਼ੂਟਰਾਂ ਨੇ ਬੈਰੀਕੇਟ ਦੀ ਓਟ ਲੈ ਕੇ ਪੁਲਿਸ 'ਤੇ ਹਮਲਾ ਕੀਤਾ। ਦੁਵੱਲੀ ਫਾਇਰਿੰਗ ਵਿਚ ਦੋਵੇਂ ਸ਼ੂਟਰ  ਵੀ ਮਾਰੇ ਗਏ।  
  ਨਿਊ ਜਰਸੀ ਦੇ ਪੁਲਿਸ ਮੁਖੀ ਮਾਈਕਲ ਕੈਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਿੰਨ ਆਮ ਨਾਗਰਿਕ ਅਤੇ ਦੋ ਸ਼ੂਟਰ ਸਟੋਰ ਦੇ ਅੰਰਦ ਮਾਰੇ ਗਏ ਹਨ ਅਤੇ ਇਕ ਪੁਲਿਸ ਅਫਸਰ ਵੀ ਆਪਣੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਹੈ।
   ਕੈਲੀ ਨੇ  ਦੱਸਿਆ ਕਿ ਮ੍ਰਿਤਕ ਅਫਸਰ 39 ਸਾਲਾਂ ਦਾ ਸੀ ਜੋ ਪੰਜ ਬੱਚਿਆਂ ਦਾ ਪਿਓ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.