ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਆਈ. ਐੱਸ. ਨੇ ਨਾਈਜੀਰੀਆ ‘ਚ 11 ਈਸਾਈ ਬੰਧਕਾਂ ਦੇ ਸਿਰ ‘ਕਲਮ’ ਕੀਤੇ
ਆਈ. ਐੱਸ. ਨੇ ਨਾਈਜੀਰੀਆ ‘ਚ 11 ਈਸਾਈ ਬੰਧਕਾਂ ਦੇ ਸਿਰ ‘ਕਲਮ’ ਕੀਤੇ
Page Visitors: 2393

ਆਈ. ਐੱਸ. ਨੇ ਨਾਈਜੀਰੀਆ ‘ਚ 11 ਈਸਾਈ ਬੰਧਕਾਂ ਦੇ ਸਿਰ ‘ਕਲਮ’ ਕੀਤੇਆਈ. ਐੱਸ. ਨੇ ਨਾਈਜੀਰੀਆ ‘ਚ 11 ਈਸਾਈ ਬੰਧਕਾਂ ਦੇ ਸਿਰ ‘ਕਲਮ’ ਕੀਤੇ

December 27
21:00 2019

ਵਾਸ਼ਿੰਗਟਨ, 27 ਦਸੰਬਰ (ਪੰਜਾਬ ਮੇਲ)- ਇਸਲਾਮਕ ਸਟੇਟ ਸਮੂਹ (ਆਈ. ਐੱਸ.) ਨੇ ਇਕ ਵੀਡੀਓ ਜਾਰੀ ਕਰਕੇ ਨਾਈਜੀਰੀਆ ‘ਚ 11 ਈਸਾਈਆਂ ਦੀ ਹੱਤਿਆ ਕਰਨ ਦਾ ਦਾਅਵਾ ਕੀਤਾ ਹੈ। ਇਸ ਵੀਡੀਓ ‘ਚ ਕੁਝ ਲੋਕਾਂ ਦਾ ਸਿਰ ਕਲਮ ਕਰਦੇ ਹੋਏ ਦਿਖਾਇਆ ਗਿਆ ਹੈ। 56 ਸਕਿੰਟ ਦੀ ਇਹ ਵੀਡੀਓ ਆਈ. ਐੱਸ. ਦੀ ਨਿਊਜ਼ ਏਜੰਸੀ ‘ਅਮਾਕ’ ਨੇ ਜਾਰੀ ਕੀਤੀ ਹੈ।
ਮਰਨ ਵਾਲਿਆਂ ਦੀ ਪਛਾਣ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਉਹ ਸਾਰੇ ਮਰਦ ਸਨ। ਆਈ. ਐੱਸ. ਦਾ ਆਖਣਾ ਹੈ ਕਿ ਉਸ ਨੇ ਇਨ੍ਹਾਂ ਲੋਕਾਂ ਨੂੰ ਪਿਛਲੇ ਦਿਨੀਂ ਨਾਈਜੀਰੀਆ ਦੇ ਉੱਤਰ-ਪੂਰਬੀ ਬੋਰਨੋ ਰਾਜ ਤੋਂ ਆਪਣੇ ਕਬਜ਼ੇ ‘ਚ ਲਿਆ ਸੀ। ਇਸਲਾਮਕ ਸਟੇਟ ਦਾ ਆਖਣਾ ਹੈ ਕਿ ਉਸ ਨੇ ਇਹ ਕਾਰਵਾਈ ਇਸ ਸਾਲ ਅਕਤੂਬਰ ‘ਚ ਆਪਣੇ ਸਮੂਹ ਦੇ ਨੇਤਾ ਅਤੇ ਬੁਲਾਰੇ ਦੀ ਸੀਰੀਆ ‘ਚ ਹੋਈ ਮੌਤ ਦਾ ਬਦਲਾ ਲੈਣ ਦੇ ਇਰਾਦੇ ਨਾਲ ਕੀਤੀ ਹੈ। ਇਸ ਵੀਡੀਓ ਨੂੰ 26 ਦਸੰਬਰ ਨੂੰ ਜਾਰੀ ਕੀਤਾ ਗਿਆ ਸੀ। ਵਿਸ਼ਲੇਸ਼ਕਾਂ ਦਾ ਆਖਣਾ ਹੈ ਕਿ ਇਹ ਸਾਫ ਹੈ ਕਿ ਇਸ ਵੀਡੀਓ ਨੂੰ ਕ੍ਰਿਸਮਸ ਦੌਰਾਨ ਜਾਣ-ਬੁਝ ਕੇ ਜਾਰੀ ਕੀਤਾ ਗਿਆ।
ਵੀਡੀਓ ਨੂੰ ਕਿਸੇ ਅਣਪਛਾਤੀ ਖੁਲ੍ਹੀ ਥਾਂ ‘ਤੇ ਸ਼ੂਟ ਕੀਤਾ ਗਿਆ ਹੈ ਅਤੇ ਵਿਚਾਲੇ ‘ਚ ਮੌਜੂਦ ਇਕ ਬੰਧਕ ਨੂੰ ਗੋਲੀ ਮਾਰੀ ਗਈ ਜਦਕਿ 10 ਹੋਰ ਨੂੰ ਧੱਕਾ ਮਾਰ ਕੇ ਜ਼ਮੀਨ ‘ਤੇ ਸੁੱਟਿਆ ਗਿਆ ਅਤੇ ਉਨ੍ਹਾਂ ਦੀ ਧੌਂਣ ਕੱਟ ਦਿੱਤੀ ਗਈ। ਇਸੇ ਸਾਲ ਅਕਤੂਬਰ ‘ਚ ਆਈ. ਐੱਸ. ਦੇ ਸਾਬਕਾ ਨੇਤਾ ਅਬੁ ਬਕਰ ਅਲ ਬਗਦਾਦੀ ਅਤੇ ਬੁਲਾਰੇ ਅਬੁਲ ਹਸਨ ਅਲ ਮੁਹਾਜ਼ਿਰ ਦੀ ਸੀਰੀਆ ‘ਚ ਮੌਤ ਹੋ ਗਈ ਸੀ। ਇਸ ਦੇ ਠੀਕ 2 ਮਹੀਨੇ ਬਾਅਦ 22 ਸਤੰਬਰ ਨੂੰ ਇਸਲਾਮਕ ਸਟੇਟ ਨੇ ਇਨ੍ਹਾਂ ਦੀ ਮੌਤ ਦਾ ਬਦਲਾ ਲੈਣ ਲਈ ਨਵਾਂ ਫੌਜੀ ਅਭਿਆਨ ਛੇੜਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਲੈ ਕੇ ਉਸ ਨੇ ਕਈ ਦੇਸ਼ਾਂ ‘ਚ ਇਸ ਅਭਿਆਨ ਦੇ ਤਹਿਤ ਹਮਲੇ ਕਰਨ ਦੀ ਜ਼ਿੰਮੇਵਾਰੀ ਲਈ ਹੈ। ਨਾਈਜੀਰੀਆ ਦੇ ਇਸਲਾਮਕ ਕੱਟੜਪੰਥੀ ਸਮੂਹ ਬੋਕੋ ਹਰਾਮ ਦਾ ਇਕ ਧੜਾ ਹੁਣ ਇਸਲਾਮਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ (ਇਸਵੈਪ) ਦੇ ਬੈਨਰ ਹੇਠ ਲੱੜ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.