ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਜਗਮੀਤ ਬਰਾੜ ਨੂੰ ਭਾਜਪਾ ਵਿੱਚ ਜਾਣੋ ਰੋਕਣ ਲਈ ਅਕਾਲੀ ਆਗੂ ਸਰਗਰਮ
ਜਗਮੀਤ ਬਰਾੜ ਨੂੰ ਭਾਜਪਾ ਵਿੱਚ ਜਾਣੋ ਰੋਕਣ ਲਈ ਅਕਾਲੀ ਆਗੂ ਸਰਗਰਮ
Page Visitors: 2422

ਜਗਮੀਤ ਬਰਾੜ ਨੂੰ ਭਾਜਪਾ ਵਿੱਚ ਜਾਣੋ ਰੋਕਣ ਲਈ ਅਕਾਲੀ ਆਗੂ ਸਰਗਰਮ
ਬਰਾੜ ਦੀ ਕਾਂਗਰਸ ਵਿੱਚ ਵਾਪਸੀ ਦੀਆਂ ਕਨਸੋਆਂ ਵੀ
ਮਾਨਸਾ, 1 ਫਰਵਰੀ (ਪੰਜਾਬ ਮੇਲ) – ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਮੁੱਦੇ ਉਤੇ ਉਸ ਦੇ ਰਵਾਇਤੀ ਵਿਰੋਧੀ ਅਕਾਲੀ ਆਗੂ ਸਰਗਰਮ ਹੋ ਗਏ ਹਨ।
ਇਸ ਸੰਬੰਧ ਵਿੱਚ ਮਿਲੇ ਵੇਰਵਿਆਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰਦੇ ਰਹੇ ਜਗਮੀਤ ਸਿੰਘ ਬਰਾੜ ਵੱਲੋਂ ਕਾਂਗਰਸ ਪਾਰਟੀ ਛੱਡਣ ਪਿੱਛੋਂ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਅਕਾਲੀ ਆਗੂ ਰੋਕਾਂ ਖੜੀਆਂ ਕਰਨ ਲੱਗ ਪਏ ਹਨ। ਬਰਾੜ ਦੇ ਨੇੜਲੇ ਸਾਥੀਆਂ ਦਾ ਕਹਿਣਾ ਹੈ ਕਿ ਕੁਝ ਅਕਾਲੀ ਆਗੂਆਂ ਨੇ ਭਾਜਪਾ ਹਾਈ ਕਮਾਂਡ ਉਤੇ ਬਰਾੜ ਨੂੰ ਬਾਹਰ ਰੱਖਣ ਲਈ ਜ਼ੋਰ ਪਾਇਆ ਹੈ। ਇਸੇ ਕਰਕੇ ਬਰਾੜ ਤੇ ਹਮਾਇਤੀਆਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਾਮਲਾ ਟਲਦਾ ਜਾ ਰਿਹਾ ਹੈ। ਜਗਮੀਤ ਸਿੰਘ ਬਰਾੜ ਜਿਸ ਤਰ੍ਹਾਂ ਕਾਂਗਰਸ ਵਿੱਚ ਹੁੰਦਿਆਂ ਮਾਲਵਾ ਖਿੱਤੇ ‘ਚ ਅਕਾਲੀ ਦਲ ਦੇ ਰਵਾਇਤੀ ਵਿਰੋਧੀ ਰਹੇ ਹਨ, ਉਸ ਤੋਂ ਅਕਾਲੀ ਆਗੂਆਂ ਨੂੰ ਖਦਸ਼ਾ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਕੇ ਭਵਿੱਖ ਵਿੱਚ ਗੱਠਜੋੜ ਲਈ ਨਵੀਂ ਸਿਰਦਰਦੀ ਪੈਦਾ ਕਰ ਸਕਦਾ ਹੈ। ਬਰਾੜ ਦੇ ਨਜ਼ਦੀਕੀ ਸਾਥੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਮਨਜੀਤ ਸਿੰਘ ਝਲਬੂਟੀ ਦਾ ਕਹਿਣਾ ਹੈ ਕਿ ਕੁਝ ਸਿਆਸੀ ਲੋਕਾਂ ਦੇ ਪਾਰਟੀ ਪੱਧਰ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਵਿਰੋਧਤਾ ਕਾਰਨ ਬਰਾੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਵਿੱਚ ਅੜਿੱਕੇ ਪੈ ਰਹੇ ਹਨ।
ਇਸੇ ਦੌਰਾਨ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਦੇ ਕੁਝ ਵੱਡੇ ਨੇਤਾ ਉਨ੍ਹਾਂ ਦਾ ਕਾਂਗਰਸ ਵਿੱਚ ਹੁੰਦਿਆਂ ਵੀ ਪਾਰਟੀ ਨੇਤਾਵਾਂ ਕੋਲ ਜਾ ਕੇ ਨਿੱਜੀ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਦਾ ਲੰਬੇ ਸਮੇਂ ਤੋਂ ਨਿੱਜੀ ਵਿਰੋਧ ਹੁੰਦਾ ਰਿਹਾ ਹੈ, ਉਸ ਤੋਂ ਸਾਫ ਹੈ ਕਿ ਉਨ੍ਹਾਂ ਦੀਆਂ ਚਲਾਕੀਆਂ ਇਸ ਵੇਲੇ ਵੱਡਾ ਅੜਿੱਕਾ ਬਣ ਗਈਆਂ ਹਨ। ਬਰਾੜ ਨੇ ਕਿਹਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨਾਲ ਕਦੇ ਵੀ ਆਪਣੀ ਕਿਸੇ ਕਿਸਮ ਦੀ ਸਾਂਝ ਰੱਖਣ ਵਾਲਾ ਕੋਈ ਸਮਝੌਤਾ ਨਹੀਂ ਕਰ ਸਕਦੇ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਅਜੇ ਤੱਕ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ, ਫਿਰ ਵੀ ਉਹ ਕਾਂਗਰਸ ਵਿੱਚ ਵਾਪਸੀ ਦਾ ਇਰਾਦਾ ਨਹੀਂ ਰੱਖਦੇ।
ਇਸ ਦੌਰਾਨ ਜਗਮੀਤ ਸਿੰਘ ਬਰਾੜ ਦੇ ਕਿਸੇ ਹੋਰ ਪਾਸੇ ਨਾ ਜਾਣ ਕਰਕੇ ਉਨ੍ਹਾਂ ਦੇ ਸਿਆਸੀ ਭਵਿੱਖ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲੱਗ ਰਹੀਆਂ ਹਨ। ਪਹਿਲਾਂ ਬਰਾੜ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਤੈਅ ਜਾਪ ਰਿਹਾ ਸੀ। ਹੁਣ ਕਾਂਗਰਸ ਵਿੱਚ ਵਾਪਸੀ ਦੀਆਂ ਕਨਸੋਆਂ ਹਨ। ਬਰਾੜ ਬਾਰੇ ਕਾਂਗਰਸ ਤੇ ਭਾਜਪਾ ਕੋਈ ਸਿੱਧਾ ਫੈਸਲਾ ਨਹੀਂ ਲੈ ਰਹੀਆਂ। ਮੇਲਾ ਮਾਘੀ ਮੌਕੇ ਸਿਆਸੀ ਕਾਨਫਰੰਸਾਂ ਦਾ ਵਿਸ਼ੇਸ਼ ਜਾਇਜ਼ਾ ਲੈਣ ਪੁੱਜੇ ਰਾਹੁਲ ਗਾਂਧੀ ਦੇ ਨੇੜਲੇ ਸਾਥੀ ਨੇ ਬਰਾੜ ਦੀ ਰਿਹਾਇਸ਼ ‘ਤੇ ਕਈ ਘੰਟਿਆਂ ਤੱਕ ਗੱਲਬਾਤ ਕੀਤੀ ਸੀ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.