ਕੈਟੇਗਰੀ

ਤੁਹਾਡੀ ਰਾਇ



ਅੱਜ ਦਾ ਵਿਚਾਰ
ਔਰਤ ਦੀ ਸਥਿਤੀ ’ਚ ਸੁਧਾਰ ਲਈ ਉਸ ਨੂੰ ਮੁੱਢਲੀ ਸਿਖਿਆ ਦੇ ਨਾਲ ਹੀ ਆਰਥਿਕ ਸੁਤੰਤਰਤਾ !!!
ਔਰਤ ਦੀ ਸਥਿਤੀ ’ਚ ਸੁਧਾਰ ਲਈ ਉਸ ਨੂੰ ਮੁੱਢਲੀ ਸਿਖਿਆ ਦੇ ਨਾਲ ਹੀ ਆਰਥਿਕ ਸੁਤੰਤਰਤਾ !!!
Page Visitors: 2383

ਔਰਤ ਦੀ ਸਥਿਤੀ ’ਚ ਸੁਧਾਰ ਲਈ ਉਸ ਨੂੰ ਮੁੱਢਲੀ ਸਿਖਿਆ ਦੇ ਨਾਲ ਹੀ ਆਰਥਿਕ ਸੁਤੰਤਰਤਾ !!!
    ਜਦੋਂ ਕਿ ਮੇਰੀ ਲੜਕੀ ਕਮਲਜੀਤ ਕੌਰ ਸੂਚ ਜੋ ਬੀ.ਏੇ (ਆਨਰਜ)., ਐਲ ਐਲ.ਬੀ-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ, ਐਲ ਐਲ.ਐਮ -ਪੰਜਾਬੀ ਯੂਨੀਵਰਸਿਟੀ, ਪਟਿਆਲਾ; ਯ.ਜੀ.ਸੀ- ਨੈਟ ਪਾਸ ਅਤੇ ਹੁਣ ਪੀ ਐਚ.ਡੀ (ਵਿਦਿਆਰਥਣ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਹੈ ਨੇ ਖੁਦ ਔਰਤ ਦੇ ਨਾਤੇ ਔਰਤਾਂ ਨੂੰ ਸੁਝਾਅ ਦਿੰਦਿਆਂ ਮਰਦ ਪ੍ਰਧਾਨ ਸਮਾਜ ਤੋਂ ਔਰਤਾਂ ਲਈ ਮੰਗ ਕਰਦਿਆਂ ਕਿਹਾ ਹੈ ਕਿ, "ਇੱਕ ਪਾਸੇ ਤਾਂ ਉਪਯੋਗੀ ਤੇ ਠੋਸ ਕਦਮ ਚੁੱਕੇ ਜਾਣ ਜੋ ਸਮੇਂ ਦੀ ਲੋੜ ਹੈ, ਜਿਸ ਨਾਲ ਔਰਤ ਦੀ ਸਥਿਤੀ ’ਚ ਸੁਧਾਰ ਲਈ ਉਸ ਨੂੰ ਮੁੱਢਲੀ ਸਿਖਿਆ ਦੇ ਨਾਲ ਹੀ ਆਰਥਿਕ ਸੁਤੰਤਰਤਾ ਦੇ ਸਿਹਤਮੰਦ, ਇਮਨਦਾਰੀ ਨਾਲ ਸੱਚੀ-ਮੁੱਚੀ ਦੇ ਸੁਹਿਰਦ, ਨਿਸ਼ਕਪਟ ਤੇ ਖਰੇ ਮੌਕੇ ਦਿੱਤੇ ਜਾਣ ਤੇ ਦੂਸਰੇ ਪਾਸੇ ਔਰਤ ਨੂੰ ਖੁਦ ਆਪਣੇ ਆਪ ਦੇ ਇਸਤਰੀਤਵ ਦੀਆਂ ਇਖਲਾਕੀ ਕਦਰਾਂ ਕੀਮਤਾਂ ਦਾ ਅਹਿਸਾਸ ਕਰਦੇ ਹੋਏ ਆਪਣੇ ਸਵੈ-ਮਾਣ ਦਾ ਸਤਿਕਾਰ ਤੇ ਗੋਰਵ ਹੋਣਾ ਚਾਹੀਦਾ ਹੈ ਤੇ ਇਸ ਨੂੰ ਕਾਇਮ ਰੱਖਣ ਦੀ ਲੋੜ ਹੈ"। ਇਸ ਪੱਧਰ ਦੀ ਯੋਗਤਾ ਰੱਖ ਕੇ ਗੱਲ ਕਰਨ ਦੀ ਹਿੰਮਤ ਜਿੱਥੇ ਸਮਾਜ, ਉਸਤਾਦਾਂ ਦੀ ਸਿੱਖਿਆ ਨੇ ਦਿੱਤੀ ਉੱਥੇ ਘਰੋਂ ਖ਼ਾਸ ਕਰਕੇ ਮੇਰੀ ਸੁਪਤਨੀ ਦੇ ਸਹਿਯੋਗ ਨੂੰ ਅਜੇ ਤਕ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਹੋ ਜਿਹੀ ਹੋਣਹਾਰ ਪਨੀਰੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਤੇ ਚਿੱਤਰਕਾਰ ਇਮਰੋਜ਼ ਦੇ ਚਰਿੱਤਰ ਰਾਹੀਂ ਦਰਸਾਇਆ ਨਿੱਜਵਾਦ ਤੇ ਤੰਦਰੁਸਤ ਸਮਾਜ ਰਹਿਤ ਹੰਢਾਏ ਲੱਚਰ ਜੀਵਨ ਤੋਂ ਨਹੀਂ ਮਿਲ ਸਕਦੀ।
ਸਮਾਜ ਤੋਂ ਬਿਨਾਂ ਮਨੁੱਖ ਇਕੱਲਾ ਜੰਗਲ ਵਿਚ ਰਹਿ ਕੇ ਜੰਗਲੀ ਜੀਵ ਤਾਂ ਅਖਵਾ ਸਕਦਾ ਪਰ ਉਹ ਸਮਾਜੀ ਜੀਵ ਨਹੀਂ ਬਣ ਸਕਦਾ।
ਬਲਬੀਰ ਸਿੰਘ ਸੂਚ (ਵਕੀਲ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.