ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
Introduction: ਖੈਰ! ਕੋਈ ਇਨ੍ਹਾਂ ਸੱਜਣਾ ਨੂੰ ਪੁੱਛੇ ਕਿ ਜੇ ਕਰ ਹਰ ਅਧਾਰ ਨੂੰ ਰੱਧ ਕਰਨ ਲਈ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੀ ਦਲੀਲ ਹੈ ਤਾਂ ਇਹ ਆਪ ਲੇਖ ਕਿਉਂ ਲਿਖਦੇ ਹਨ ? ਨਾ ਲਿਖਣ ਕੋਈ ਵੀ ਲੇਖ, ਨਾ ਬਨਾਉਣ ਕੋਈ ਵੀ ਸੰਸਥਾ, ਨਾ ਬਨਾਉਣ ਕੋਈ ਵੀ ਜੱਥੇਬੰਦੀ, ਨਾ ਕਰਨ ਸਟੇਜਾਂ ਤੇ ਲੈਕਚਰ ਅਤੇ ਛੱਡ ਦੇਂਣ ਸਿੱਖਾਂ ਨੂੰ, ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪੜਨ ।
Introduction: ਸਿੱਖੀ ਦੇ ਦਰਸ਼ਨ ਵਿਚ ਸਾਰੇ ਗੁਰੂ ਨਾਨਕ ਸਰੂਪ ਹਨ । ਜੇ ਕਰ ਦੱਸ ਗੁਰੁ ਸਾਹਿਬਾਨ ਦਸ ‘ਨਾਨਕ ਜਾਮੇ’ ਜਾਂ ‘ਨਾਨਕ ਸਰੂਪਾਂ’ ਕਰਕੇ ਸਵੀਕਾਰੇ ਜਾਂਦੇ ਹਨ ਤਾਂ ਫਿਰ ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੱਸ ਗੁਰੂ ਸਾਹਿਬਾਨ ਦੀ ਹੀ ਬਾਣੀ ਕਹੀ ਜਾਏਗੀ । ਇਹ ਅੰਨੇ ਵਿਰੌਧ ਦੀ ਇਕ ਹਦ ਹੀ ਹੈ ਕਿ, ਸਿਧਾਂਤਕ ਤੌਰ ਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੱਸ ਗੁਰੂ ਸਾਹਿਬਾਨ ਦੀ ਬਾਣੀ ਨਾ ਸਵੀਕਾਰ ਕੀਤਾ ਜਾਏ।
Introduction: ਫ਼ਿਰ ਅਸੀਂ ਅਕਸਰ ਵੇਖਦੇ ਹਾਂ ਕਿ ਆਪਰੇਸ਼ਨ ਕਰਨ ਵਾਲਾ ਡਾਕਟਰ ਮਰੀਜ਼ ਨੂੰ ਬੇਹੋਸ਼ ਨਹੀਂ ਕਰਦਾ ਅਤੇ ਬੋਹੋਸ਼ ਕਰਨ ਵਾਲਾ ਮਰੀਜ਼ ਦਾ ਆਪਰੇਸ਼ਨ ਨਹੀਂ ਕਰਦਾ ਕਿਉਂਕਿ ਇਸ ਲਈ ਵੱਖਰੀ-ਵੱਖਰੀ ਵਿਸ਼ੇਸ਼ਗਤਾ ਦਰਕਾਰ ਹੁੰਦੀ ਹੈ।ਆਖਰ ਮਰੀਜ਼ ਦੀ ਜਾਨ ਦਾ ਸਵਾਲ ਹੁੰਦਾ ਹੈ! ਜ਼ਰਾ ਸੋਚੀਏ ਕਿ ਅਗਰ ‘ਅੱਖ’ ਦਾ ਡਾਕਟਰ ‘ਦਿਲ’ਦੀ ਸਰਜਰੀ ਨੂੰ ਹੱਥ ਪਾ ਲਵੇਂ ਤਾਂ ਕੀ ਹੋਵੇਗਾ? ਤੇ ਜੇ ਕਰ ਹੱਡੀਆਂ ਦਾ ਡਾਕਟਰ ਦਿਮਾਗ ਦੀ ਸਰਜਰੀ ਨੂੰ ਹੱਥ ਪਾ ਲਵੇ ਤਾਂ ਕੀ ਹੋਵੇਗਾ? ਜਾਨ ਜਾਏਗੀ ਮਰੀਜ਼ ਦੀ! ਪਰ ਅੱਜ ਮਰੀਜ਼ ਸਿਆਣਾ ਹੈ।ਦਿਮਾਗ ਦੇ ਸਰਜਨਾਂ ਵਿਚੋਂ ਵੀ ਚੰਗੇ ਸਰਜਨ ਪਾਸ ਜਾਣ ਦਾ ਯਤਨ ਕਰਦਾ ਹੈ।
Introduction: ਪਰ ਜੇ ਕਰ ਕੋਈ ਸਿੱਖ ਲੰਗੜੇ ਨੂੰ ‘ਸੁਚਾਲਾ’ ਕਹਿੰਦਾ ਹੈ ਜਾਂ ਅੰਨੇ ਨੂੰ ‘ਸੂਰਮਾ’ ਕਹਿੰਦਾ ਹੈ ਤਾਂ ਵਿਚਾਰਨ ਵਾਲੀ ਗਲ ਹੈ ਕਿ, ਕੀ ਐਸਾ ਕਹਿ ਕੇ ਕੋਈ ਅਨਰਥ ਵਾਪਰਦਾ ਹੈ? ਇਸ ਸਵਾਲ ਦੇ ਜਵਾਬ ਲਈ ਸਾਨੂੰ ਸ਼ਬਦਕੋਸ਼ ਵੇਖਣਾ ਪਵੇਗਾ। ਮਹਾਨਕੋਸ਼ ਵਿਚ ‘ਸੁਚਾਲਾ’ ਦਾ ਅਰਥ ਹੈ= ਲੰਗੜਾ, ਡੁੱਡਾ ਆਦਿ ਅਤੇ ‘ਸੂਰਮਾ’ ਦਾ ਅਰਥ ਹੈ = ਅੰਧਾ, ਨੇਤ੍ਰਹੀਨ ਹੋਰ ਸ਼ਬਦਕੋਸ਼ਾਂ ਵਿਚ ਵੀ ‘ਸੂਰਮਾ’ ਦਾ ਅਰਥ ਅੰਧਾ ਅਤੇ ਸੁਚਾਲਾ ਦਾ ਅਰਥ ਲੰਗੜਾ ਕਰਕੇ ਹੈ। ਨਾ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਇਨ੍ਹਾਂ ਸ਼ਬਦਾਂ ਦੇ ਅਰਥ ਆਪਣੇ ਵਲੋਂ ਹੀ ਕਰ ਦਿੱਤੇ ਸੀ, ਅਤੇ ਨਾ ਹੀ ਸਿੱਖ ਇਨ੍ਹਾਂ ਦੀ ਵਰਤੋਂ ਬਿਨ੍ਹਾਂ ਅਰਥ ਸਮਝੇ, ਅਨਰਥ ਕਰਕੇ ਕਰਦੇ ਹਨ।ਇਹ ਸ਼ਬਦ ਸਦਿਆਂ ਤੋਂ ਵਰਤੋਂ ਵਿਚ ਤੁਰਦੇ ਆਏ ਹਨ।ਅਤੇ ਯਕੀਨਨ, ਲੰਗੜੇ ਲਈ ਸੁਚਾਲਾ, ਅਤੇ ਅੰਨੇ ਲਈ ਸੂਰਮਾ ਕਰਕੇ ਵਰਤੇ ਜਾਂਦੇ ਇਹ ਸ਼ਬਦ, ਸਮਾਜ ਵਲੋਂ ਕਿਸੇ ਮਨੁੱਖ ਦੀ ਸ਼ਰੀਰਕ ਅਸਮਰਥਾ ਨੂੰ, ਅਦਬ ਨਾਲ ਪੁਕਾਰਨ ਦੀ ਸੱਭਿਯ ਵ੍ਰਿਤੀ ਦਾ ਸੂਚਕ ਹਨ।
Introduction: ਅਸੀਂ ਗੁਰਬਾਣੀ ਦੇ ਸਿੱਖ ਹਾਂ , ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ । ਸੌ ਆਉ ਸਮਾ ਬਰਬਾਦ ਕਰਨ ਦੀ ਥਾਂ ਗੁਰਬਾਣੀ ਨੂੰ ਵਿਚਾਰਨ ਅਤੇ ਉਸ ਅਨੁਸਾਰ ਜੀਵਨ ਢਾਲ ਕੇ ਆਪਣੇ ਜੀਵਨ ਦਾ ਮਕਸਦ ਪੂਰਾ ਕਰਨ ਦਾ ਉਪਰਾਲਾ ਕਰਇੇ । ਆਪ ਸਾਰਿਆਂ ਦੇ ਬਹੁਤ ਧੰਨਵਾਦੀ ਹੋਵਾਂਗੇ ।
Introduction: ਕਈਂ ਥਾਂ ਇਕ ਐਸਾ ਪ੍ਰਭਾਵ ਉੱਤਪੰਨ ਹੋ ਰਿਹਾ ਹੈ ਕਿ ਸਿੱਖ ਅਜੇ ਆਪ ਆਪਣੇ ਆਪ ਨੂੰ ਨਹੀਂ ਸਮਝੇ ਤਾਂ ਭਲਾ ਸੰਸਾਰ ਨੂੰ ਕੀ ਸਮਝਾਉਂਣ ਗੇ? ਜੇ ਕਰ ਅਸੀਂ ਇਸ ਨੂੰ ਨਾ ਸਮਝੇ ਤਾਂ ਸਾਡੇ ਚਿੰਤਨ ਦੀ ਛਵੀ ਬੁਰੀ ਤਰਾਂ ਪ੍ਰਭਾਵਤ ਹੋਂਣ ਲਗ ਪਵੇਗੀ।
Introduction: ਗੁਰੂ ਨਾਨਕ ਨੇ ਰੂੜੀਵਾਦ ਤੋਂ ਅਸਹਿਮਤੀ ਜਤਾਈ।ਪਰ ਅੱਜ ਰੂੜੀਵਾਦ ਦੇ ਨਾਲ ਝੂਝਦੇ ਕੁੱਝ ਚਿੰਤਕ ਆਪ ਇਕ ਵਿਸ਼ੇਸ਼ ਪ੍ਰਕਾਰ ਦੇ ਰੂੜੀਵਾਦ ਦਾ ਸ਼ਿਕਾਰ ਹਨ।ਉਹ ਸ਼ਬਦਾਂ ਦੀ ਵਰਤੋਂ ਤੇ ਝੱਗੜ ਰਹੇ ਹਨ।ਅੰਮ੍ਰਿਤ ਜਾਂ ਪਾਹੁਲ? ਅਕਾਲ ਪੁਰਖ ਜਾਂ ਮਹਾਕਾਲ? ਵਾਹਿਗੁਰ ਜਾਂ ਭਗਉਤੀ? ਰਾਮ ਜਾਂ ਸ਼ਿਵ? ਇਹ ਸੱਚ ਹੈ ਕਿ ਵਿਸ਼ੇਸ਼ ਸ਼ਬਦਾਂ ਨੂੰ ਵਰਤੋਂ ਵਿਚ ਅਪਨਾ ਲਿਆ ਜਾਂਦਾ ਹੈ ਜਿਸ ਨਾਲ ਭਾਵ ਦਾ ਅੰਤਰ ਭੇਦ ਅਤੇ ‘ਵਿਚਾਰਾਂ ਦਾ ਨਿਆਰਾਪਨ’ ਪ੍ਰਰੇਸ਼ਤ (ਕਾਮਯੁਨੀਕੇਟ) ਹੁੰਦਾ ਰਹੇ।ਪਰ ਇਸਦਾ ਅਰਥ ਇਹ ਨਹੀਂ ਲਿਆ ਜਾ ਸਕਦਾ ਕਿ ਸ਼ਬਦਾਂ ਦੀ ਵਰਤੋਂ ਨੂੰ ਹੋਰ ਸਾਰੇ ਸੰਧਰਭਾਂ ਵਿਚ “ਅਛੂਤ” ਸਮਝ ਲਿਆ ਗਿਆ ਹੋਵੇ।ਮਸਲਨ ਅਸੀਂ ਅਪਣੀ ਜੀਵਨ ਚਰਿਆ ਵਿਚ ਪਰਮਾਤਮਾ ਲਈ ‘ਅਕਾਲ ਪੁਰਖ’ ਜਾਂ ‘ਵਾਹਿਗੁਰੂ’ ਸ਼ਬਦਾਂ ਦੀ ਵਰਤੋਂ ਕਰਦੇ ਹਾਂ।ਨਿਆਰਾਪਨ ਦਰਸਾਉਂਣ ਲਈ ਇਹ ਵਰਤੋਂ ਬਿਲਕੁਲ ਠੀਕ ਹੈ! ਪਰ ਇਸਦਾ ਅਰਥ ਇਹ ਨਹੀਂ ਕਿ ਗੁਰਬਾਣੀ ਦਾ ਇਹ ਫ਼ੁਰਮਾਨ ਧਿਆਨ ਦੇਂਣ ਯੋਗ ਨਹੀ:- ‘ਕਿੰਤੇ ਨਾਮਾ ਅੰਤੁ ਨ ਜਾਣਿਆ ਤੁਮ ਸਰਿ ਨਾਹੀ ਅਵਰੁ ਹਰੇ’ (877)
Introduction: ਸਾਨੂੰ ਗੁਰੂਘਰ ਵਲੋਂ ਸਥਾਪਤ ਪਰੰਪਰਾਵਾਂ ਦੀ ਭਾਲ ਕਰਨੀ ਪਵੇਗੀ।ਇਸ ਦਾ ਸਭ ਤੋਂ ਚੰਗਾ ਢੰਗ ਉਨ੍ਹਾਂ ਪਰੰਪਰਾਵਾਂ ਦੇ ਗਿਰਦ ਆ ਟਿੱਕੀ ਨਾਸਮਝੀ ਦੀ ਧੁੜ ਨੂੰ ਸਾਫ਼ ਕਰਨਾ ਹੈ ਨਾ ਕਿ ਪਰੰਪਰਾਵਾਂ ਨੂੰ ਭੰਗ ਕਰਨਾ।ਜੇ ਕਰ ਅਸੀਂ ਐਸਾ ਨਹੀਂ ਕਰਦੇ ਤਾਂ ਅਸੀਂ ਸਭ ਕੁੱਝ ਗੁਆ ਸਕਦੇ ਹਾਂ।ਕਿਉਂਕਿ ਆਪਣੀ ਪਰੰਪਰਾਵਾਂ ਤੋਂ ਤੋੜ ਦਿੱਤੇ ਗਏ ਦੂਜਿਆਂ ਪਰੰਪਰਾਵਾਂ ਵਿਚ ਜ਼ਜਬ ਹੋ ਜਾਣਗੇ।...
Introduction: ਪਰ ਦਾਸ ਵਲੋਂ ਕੀਤੀ ਪੜਚੋਲ ਤੋਂ ਜੋ ਤੱਥ ਸ੍ਹਾਮਣੇ ਆਏ ਉਹ ਇਸ ਕਥਨ ਦੇ ਵਿਪਰੀਤ ਸਨ।ਦਰਅਸਲ ਅਕਾਲ ਤਖ਼ਤ ਤੋਂ ਮੁਆਫ਼ੀ ਸਮੇਂ ਕਾਲ ਅਤੇ ਬਾਦ ਵਿਚ ਗਿਆਨੀ ਭਾਗ ਸਿੰਘ ਜੀ ਅੰਬਾਲਾ ਲਿਖਣ ਦੀ ਸਥਿਤੀ ਵਿਚ ਸਨ ਅਤੇ ਉਨ੍ਹਾਂ ਵਲੋਂ ਇਸ ਸਮੇਂ ਕਾਲ ਵਿਚ ਦੋ ਲਿਖਤਾਂ ਲਿਖਿਆਂ ਗਈਆਂ ਸਨ। ਇਹ ਲਿਖਤਾਂ ਇਸ ਪ੍ਰਕਾਰ ਸਨ:-...
Introduction: ਜ਼ਰੂਰੀ ਹੈ, ਕਿਉਂਕਿ ਉਹ ਮਹੱਤਵਪੁਰਨ ਗਲਾਂ ਐਸੀਆਂ ਹਨ, ਜਿਨ੍ਹਾਂ ਦੇ ਰਚਿਯਤਾ ਅਸੀਂ ਆਪ ਨਹੀਂ ਹਾਂ।ਤੇ ਜੇ ਕਰ ਕੋਈ ਚਿੰਤਕ ਐਸਾ ਨਹੀਂ ਕਰਦਾ, ਤਾਂ ਉਹ, ਬਹੁਤੀ ਵਾਰ, ਕੁੱਝ ਐਸੀਆਂ ਗਲਾਂ ਨੂੰ ਰੱਧ ਕਰਦਾ ਜਾਂਦਾ ਹੈ ਜੋ ਵਾਸਤਵ ਵਿਚ ਗਲਤ ਤਾਂ ਨਹੀਂ ਪਰ ਉਸ ਦੀ ਆਪਣੀ ਸਮਝ ਤੋਂ ਬਾਹਰ ਹੁੰਦੀਆਂ ਹਨ।


<< First    << 3 4 5 [6]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.